Punjab

ਮੁੱਖ ਮੰਤਰੀ ਚੰਨੀ ਵੱਲੋਂ ਕੇਜਰੀਵਾਲ ਨੂੰ ਮਾਣਹਾਨੀ ਦਾ ਕੇਸ ਦੀ ਦਿੱਤੀ ਧਮਕੀ

ਪੰਜਾਬ ਵਿਚ ਈਡੀ ਦੀ ਰੇਡ ਪਿੱਛੋਂ ਚਰਨਜੀਤ ਸਿੰਘ ਚੰਨੀ ਤੇ ਆਪ ਸੁਪਰੀਮੋ ਕੇਜਰੀਵਾਲ ਆਹਮੋ-ਸਾਹਮਣੇ ਹੋ ਗਏ ਹਨ। ਚਮਕੌਰ ਸਾਹਿਬ ਤੋਂ ਚੋਣ ਪ੍ਰਚਾਰ ਕਰਦੇ ਹੋਏ ਸੀ. ਐੱਮ. ਚੰਨੀ ਨੇ ਕੇਜਰੀਵਾਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਚੰਨੀ ਨੇ ਕਿਹਾ ਕਿ ਕੇਜਰੀਵਾਲ ਨੇ ਹੱਦ ਪਾਰ ਕਰ ਦਿੱਤੀ ਹੈ। ਉਹ ਮਾਨਹਾਨੀ ਦਾ ਕੇਸ ਕਰਨਗੇ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਦੀ ਆਦਤ ਹੈ ਕਿ ਪਹਿਲਾਂ ਵੱਡੇ ਇਲਜ਼ਾਮ ਲਗਾਉਂਦੇ ਹਨ ਤੇ ਚੋਣਾਂ ਖਤਮ ਹੋਂ ਤੋਂ ਬਾਅਦ ਮਾਫੀ ਮੰਗ ਕੇ ਭੱਜ ਜਾਂਦੇ ਹਨ। ਪਹਿਲਾਂ ਵੀ ਨਿਤਿਨ ਗਡਕਰੀ, ਅਰੁਣ ਜੇਟਲੀ, ਬਿਕਰਮ ਮਜੀਠੀਆ ਦੇ ਮਾਮਲੇ ਵਿਚ ਕੇਜਰੀਵਾਲ ਅਜਿਹਾ ਕਰ ਚੁੱਕੇ ਹਨ। ਮੇਰੇ ਮਾਮਲੇ ਵਿਚ ਕੇਜਰੀਵਾਲ ਹਰ ਹੱਦ ਪਾਰ ਕਰ ਰਹੇ ਹਨ। ਚੰਨੀ ਨੇ ਕਿਹਾ ਕਿ ਈਡੀ ਨੇ ਰੇਡ ਕੀਤੀ ਤੇ ਪੈਸੇ ਬਰਾਮਦ ਕੀਤੇ ਪਰ ਇਸ ਵਿਚ ਉਨ੍ਹਾਂ ਦਾ ਕੀ ਕਸੂਰ ਹੈ। ਪੈਸੇ ਕਿਸੇ ਹੋਰ ਕੋਲੋ ਮਿਲੇ ਤੇ ਮੇਰੀ ਫੋਟੋ ਨੋਟਾਂ ਨਾਲ ਲਾ ਕੇ ਬਦਨਾਮ ਕੀਤਾ ਜਾ ਰਿਹਾ ਹੈ। ਜੇਕਰ ਮੇਰੇ ਘਰ ਤੋਂ ਪੈਸੇ ਮਿਲਦੇ ਤਾਂ ਮੈਂ ਜ਼ਿੰਮੇਵਾਰ ਸੀ। ਮੇਰੀ ਇੰਨੀ ਗਲਤੀ ਜ਼ਰੂਰ ਹੈ ਕਿ ਰਿਸ਼ਤੇਦਾਰ ਉਤੇ ਨਜ਼ਰ ਨਹੀਂ ਰੱਖ ਸਕਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਭਤੀਜਾ ਵੀ 130 ਕਰੋੜ ਰੁਪਏ ਸਣੇ ਫੜਿਆ ਗਿਆ ਸੀ।

Show More

Related Articles

Leave a Reply

Your email address will not be published. Required fields are marked *

Close