National

ਦੁਨੀਆ ਦੇ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿਚ ਭਾਰਤ 136ਵੇਂ ਸਥਾਨ ’ਤੇ

ਸੰਯੁਕਤ ਰਾਸ਼ਟਰ ਦੀ ਵੱਲੋ ਸ਼ੁੱਕਰਵਾਰ ਨੂੰ  ਵਿਸ਼ਵ ਪ੍ਰਸੰਨਤਾ ਸੂਚੀ 2022 ਜਾਰੀ ਕੀਤੀ ਗਈ। ਭਾਰਤ ਨੂੰ 146 ਦੇਸ਼ਾਂ ਵਿੱਚ 136ਵਾਂ ਸਥਾਨ ਮਿਲਿਆ। ਜਦਕਿ ਫੀਨਲੈਂਡ ਲਗਾਤਾਰ 5 ਸਾਲਾਂ ਤੋ ਪਹਿਲੇ ਨੰਬਰ ‘ਤੇੇ ਬਣਿਆ ਹੋਇਆ ਹੈ।  ਸੰਯੁਕਤ ਰਾਸ਼ਟਰ ਸਥਾਈ ਵਿਕਾਸ ਉਪਾਅ ਨੈੱਟਵਰਕ ਦੀ ਵੱਲੋਂਂ ਜਾਰੀ ਕੀਤੀ ਗਈ ਹੈ।ਇਹ ਕੋਵਿਡ -19 ਅਤੇ ਦੁਨੀਆ ਦੀਆਂ ਹੋਰ ਘਟਨਾਵਾਂ ਦੇ ਲੋਕਾਂ ‘ਤੇ ਪ੍ਰਭਾਵ ‘ਤੇ ਕੇਂਦਰਿਤ ਹੈ। ਰਿਪੋਰਟ ਦੇ ਅਨੁਸਾਰ, ਵਿਸ਼ਵ ਖੁਸ਼ਹਾਲੀ ਸੂਚੀ ਵਿੱਚ ਭਾਰਤ 136ਵੇਂ ਸਥਾਨ ‘ਤੇ ਹੈ, ਜਦੋਂ ਕਿ ਸਾਲ 2021 ਵਿੱਚ, ਭਾਰਤ 139ਵੇਂ ਸਥਾਨ ‘ਤੇ ਸੀ। ਇਸ ਸਾਲ ਦੀ ਰਿਪੋਰਟ ‘ਚ ਯੂਰਪੀ ਦੇਸ਼ ਫਿਨਲੈਂਡ ਨੂੰ ਖੁਸ਼ ਰਹਿਣ ਦੇ ਮਾਮਲੇ ‘ਚ ਸਾਰੇ ਦੇਸ਼ਾਂ ਤੋਂ ਅੱਗੇ ਦੱਸਿਆ ਗਿਆ ਹੈ। ਇਸ ਤੋਂ ਬਾਅਦ ਡੈਨਮਾਰਕ, ਆਈਸਲੈਂਡ, ਸਵਿਟਜ਼ਰਲੈਂਡ, ਨੀਦਰਲੈਂਡ, ਲਕਸਮਬਰਗ, ਨਾਰਵੇ, ਇਜ਼ਰਾਈਲ ਦਾ ਸਥਾਨ ਹੈ।

ਰਿਪੋਰਟ ਮੁਤਾਬਕ ਪਾਕਿਸਤਾਨ ਸੂਚੀ ‘ਚ 121ਵੇਂ ਸਥਾਨ ‘ਤੇ ਹੈ। ਜਦਕਿ ਬੰਗਲਾਦੇਸ਼ ਅਤੇ ਚੀਨ ਕ੍ਰਮਵਾਰ 94ਵੇਂ ਅਤੇ 72ਵੇਂ ਸਥਾਨ ‘ਤੇ ਹਨ। ਯੁੱਧਗ੍ਰਸਤ ਅਫਗਾਨਿਸਤਾਨ ਦੇ ਲੋਕ ਆਪਣੀ ਜ਼ਿੰਦਗੀ ਤੋਂ ਸਭ ਤੋਂ ਜ਼ਿਆਦਾ ਅਸੰਤੁਸ਼ਟ ਹਨ। ਉਸ ਨੂੰ ਸੂਚੀ ‘ਚ ਆਖਰੀ ਸਥਾਨ ‘ਤੇ ਜਗ੍ਹਾ ਮਿਲੀ ਹੈ। ਇਸ ਤੋਂ ਬਾਅਦ ਜ਼ਿੰਬਾਬਵੇ (144ਵਾਂ), ਰਵਾਂਡਾ (143ਵਾਂ), ਬੋਤਸਵਾਨਾ (142ਵਾਂ) ਅਤੇ ਲੈਸੋਥੋ (141ਵਾਂ) ਹੈ। ਇਸ ਸੂਚੀ ਵਿੱਚ ਅਮਰੀਕਾ ਨੂੰ 16ਵਾਂ ਸਥਾਨ ਮਿਲਿਆ ਹੈ।

Show More

Related Articles

Leave a Reply

Your email address will not be published. Required fields are marked *

Close