Sports

ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਕੇ ਚੇਨਈ ਦੀ ਟੂਰਨਾਮੈਂਟ ’ਚ ਜੇਤੂ ਸ਼ੁਰੂਆਤ

CSKvsRCB : ਇੰਡੀਅਨ ਪ੍ਰੀਮਿਅਰ ਲੀਗ (IPL-2019) ਦੇ 12ਵੇਂ ਸੰਸਕਰਣ ਦੀ ਸ਼ੁਰੂਆਤ ਅੱਜ ਸ਼ਨਿੱਚਰਵਾਰ ਨੂੰ ਹੋ ਗਈ ਹੈ। ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਸ ਨੇ ਇੰਡੀਅਨ ਪ੍ਰੀਮਿਅਰ ਲੀਗ(ਆਈਪੀਐਲ) ਦੇ 12ਵੇਂ ਸੰਸਕਰਣ ਦੇ ਪਹਿਲੇ ਮੈਚ ਵਿਚ ਜੇਤੂ ਸ਼ੁਰੂਆਤ ਕਰਦਿਆਂ ਸ਼ਨਿੱਚਰਵਾਰ ਨੂੰ ਰਾਇਲ ਚੈਲੰਜਰਸ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਸੀਜ਼ਨ ਦਾ ਪਹਿਲਾ ਕ੍ਰਿਕਟ ਮੁਕਾਬਲਾ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਸ (CSK) ਅਤੇ ਰਾਇਲ ਚੈਂਲੰਜਰਸ ਬੈਂਗਲੁਰੂ(RCB) ਵਿਚਕਾਰ ਚੇਨਈ ਦੇ ਚੇਪਾਕ ਸਟੇਡੀਅਮ ਵਿਖੇ ਖੇਡਿਆ ਗਿਆ।ਚੇਨਈ ਨੇ ਇੱਥੇ ਐਮਏ ਚਿਦੰਬਰਮ ਸਟੇਡੀਅਮ ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਬੈਂਗਲੁਰੂ ਨੂੰ 17.1 ਓਵਰ ਚ 70 ਰਨਾਂ ਤੇ ਢੇਰ ਕਰ ਦਿੱਤਾ ਤੇ ਫਿਰ ਤਿੰਨ ਵਿਕਟਾਂ ਗੁਆ ਕੇ 17.4 ਓਵਰ ਚ ਟੀਚਾ ਪ੍ਰਾਪਤ ਕਰ ਲਿਆ।ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਰਸੀਬੀ ਦੀ ਟੀਮ ਚੇਨਈ ਦੇ ਗੇਂਦਬਾਜ਼ਾਂ ਸਾਹਮਣੇ 17.1 ਓਵਰ ਚ ਸਿਰਫ 70 ਰਨਾਂ ਦੇ ਸਕੋਰ ਤੇ ਢੇਰ ਹੋ ਗਈ। ਆਰਸੀਬੀ ਲਈ ਪਾਰਥਿਵ ਪਟੇਲ ਨੇ ਸਭ ਤੋਂ ਵੱਧ 29 ਰਨ ਬਣਾਏ। ਇਸ ਤੋਂ ਇਲਾਵਾ ਆਰਸੀਬੀ ਦਾ ਕੋਈ ਦੂਜਾ ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਹੀਂ ਛੂਹ ਸਕਿਆ।

 

Show More

Related Articles

Leave a Reply

Your email address will not be published. Required fields are marked *

Close