Canada

ਕੈਨੇਡਾ ਦੇ ਦੂਜੇ ਸਭ ਤੋਂ ਘੱਟ ਪ੍ਰਸਿੱਧ ਪ੍ਰੀਮੀਅਰ ਬਣੇ ਜੇਸਨ ਕੇਨੀ

ਕੈਲਗਰੀ, 31 ਮਈ (ਦੇਸ ਪੰਜਾਬ ਟਾਈਮਜ਼): ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਵਲੋਂ ਭਾਵੇਂ ਦਾਅਵੇ ਕੀਤੇ ਜਾ ਰਹੇ ਹਨ ਕੀ ਕੋਵਿਡ-19 ਮਹਾਂਮਾਰੀ ਦੇ ਦੌਰਾਨ ਉਨ੍ਹਾਂ ਵਲੋਂ ਕੈਨੇਡਾ ਭਰ ਦੇ ਸੂਬਿਆਂ ‘ਚੋਂ ਸਭ ਤੋਂ ਵਧੀਆ ਪ੍ਰਬੰਧ ਕੀਤਾ ਗਿਆ ਪਰ ਐਂਗਸ ਰੀਡ ਇੰਸਟੀਚਿਊਟ ਵਲੋਂ ਕਰਵਾਈ ਇੱਕ ਨਵੀਂ ਪੋਲ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਜੇਸਨ ਕੇਨੀ ਅਲਬਰਟਾ ‘ਚ ਸਿਰਫ਼ 48% ਲੋਕਾਂ ਨੂੰ ਖੁਸ਼ ਕਰ ਪਾਏ ਹਨ। ਜਦੋਂ ਕਿ ਕੈਨੇਡਾ ਦੇ ਬਾਕੀ ਸੂਬਿਆਂ ਦੇ ਪ੍ਰੀਮੀਅਰਾਂ ਦੀ ਪਾਪੂਲੈਰਟੀ ਵਧੀ ਹੈ। ਕੈਨੇਡਾ ਭਰ ਚੋਂ ਸਿਰਫ਼ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਅਤੇ ਮੈਨੀਟੋਬਾ ਨੇ ਪ੍ਰੀਮੀਅਰ ਬ੍ਰਾਇਨ ਪੈਲਿਸਟਰ ਹੀ ਹਨ ਜਿਨ੍ਹਾਂ ਦੀ ਪ੍ਰਸਿੱਧੀ ਆਪਣੇ ਹੀ ਲੋਕਾਂ ‘ਚ ਘੱਟੀ ਹੈ। ਇਸ ਪੋਲ ‘ਚ ਬ੍ਰਾਇਨ ਦੇ ਅੰਕੜੇ ਜੇਸਨ ਕੇਨੀ ਤੋਂ ਵੀ 1% ਘੱਟ ਹਨ। ਬ੍ਰਾਇਨ ਨੂੰ 47% ਲੋਕਾਂ ਨੇ ਪੰਸਦ ਕੀਤਾ। ਉਧਰ ਇਹ ਪੋਲ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਤਾਂ ਇੱਕ ਵਰਦਾਨ ਹੀ ਸਾਬਤ ਹੋਈ ਹੈ। ਤਿੰਨ ਮਹੀਨੇ ਪਹਿਲਾਂ ਡੱਗ ਫੋਰਡ ਨੂੰ ਸਿਰਫ਼ 31 ਫੀਸਦੀ ਲੋਕ ਪਸੰਦ ਕਰਦੇ ਸਨ ਪਰ ਇਸ ਪੋਲ ‘ਚ 69% ਲੋਕ ਉਨ੍ਹਾਂ ਦੇ ਕੰਮ ਤੋਂ ਖੁਸ਼ ਨਜ਼ਰ ਆਏ। ਇਸੇ ਤਰ੍ਹਾਂ ਹੀ ਨੋਵਾ ਸਕੋਸ਼ੀਆ ਦੀ ਸਟੀਫਨ ਮੈਕਨੀਲ ਵੀ 69% ਲੋਕਾਂ ਨੂੰ ਆਪਣੇ ਕੰਮ ਤੋਂ ਖੁਸ਼ ਕਰਨ ‘ਚ ਸਫ਼ਲ ਰਹੀ ਹੈ। ਕੈਨੇਡਾ ‘ਚ ਕਿਊਬਿਕ ਕੋਵਿਡ-19 ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਪਰ ਫਿਰ ਵੀ ਇਥੋਂ ਦੇ ਲੋਕਾਂ ਆਪਣੇ ਪ੍ਰੀਮੀਅਰ ਫ੍ਰਾਂਸੋਇਸ ਲੇਗਲੋ ਦੇ ਕੰਮ ਤੋਂ ਸੰਤੁਸ਼ਟ ਹਨ। ਲੇਗਲੋ ਹੁਣ 77% ਲੋਕਾਂ ਦੀ ਪਸੰਦ ਹੈ ਜਦੋਂ ਕਿ ਤਿੰਨ ਮਹੀਨੇ ਪਹਿਲਾਂ 58% ਲੋਕ ਉਸ ਨੂੰ ਪਸੰਦ ਕਰਦੇ ਸਨ। ਅਜਿਹੇ ‘ਚ ਸੁਆਲ ਇਹ ਉਠਦਾ ਹੈ ਕਿ ਕੇਨੀ ਆਖਰ ਕਿਸ ਪੱਖੋ ਮਾਰ ਖਾ ਰਹੇ ਹਨ? ਇਸ ਦੇ ਕਈ ਕਾਰਨ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਡੇ ਗੁਆਂਢੀ ਸੂਬੇ ਬੀ.ਸੀ. ‘ਚ ਕੋਵਿਡ-19 ਦੇ ਪਹਿਲਾਂ ਆਉਣੇ ਸ਼ੁਰੂ ਹੋਏ ਪਰ ਅਲਬਰਟਾ ‘ਚ ਕੇਸ ਬਾਅਦ ‘ਚ ਆਉਣ ਤੋਂ ਬਾਅਦ ਵੀ 7 ਹਜ਼ਾਰ ਦੇ ਕਰੀਬ ਪਹੁੰਚ ਗਏ ਜਦੋਂ ਕਿ ਬੀ.ਸੀ. ਕੋਵਿਡ-19 ਦੇ ਕੇਸ 2500 ਦੇ ਕਰੀਬ ਹਨ। ਬੀ.ਸੀ. ਦੇ ਪ੍ਰੀਮੀਅਰ ਜੌਹਨ ਹੋਰਗਨ ਵੀ ਸ਼ਾਇਦ ਇਸੇ ਕਾਰਨ ਹੁਣ ਕੈਨੇਡਾ ਦੇ ਤੀਜੇ ਸਭ ਤੋਂ ਮਸ਼ਹੂਰ ਪ੍ਰੀਮੀਅਰ ਬਣ ਗਏ ਹਨ। ਹੋਰਗਨ ਨੂੰ ਹੁਣ 71% ਲੋਕ ਪਸੰਦ ਕਰਦੇ ਹਨ। ਅਲਬਰਟਾ ‘ਚ ਜੇਸਨ ਕੇਨੀ ਦੀ ਪ੍ਰਸਿੱਧੀ ਘਟਨ ਦਾ ਇੱਕ ਕਾਰਨ ਡਾਕਟਰਾਂ ਨਾਲ ਚੱਲ ਰਹੇ ਵਿਵਦਾਨ ਨੂੰ ਵੀ ਮੰਨਿਆ ਜਾ ਰਿਹਾ ਹੈ। ਕਿਉਂਕਿ ਇਹ ਵਿਵਾਦ ਵੀ ਉਸ ਸਮੇਂ ਪੈਦਾ ਹੋਇਆ ਜਦੋਂ ਹਰ ਕੋਈ ਇਹ ਜਾਣਦਾ ਸੀ ਕਿ ਡਾਕਟਰ ਇਸ ਸਮੇਂ ਕੋਵਿਡ-19 ਖਿਲਾਫ਼ ਕਿੰਨੀ ਵੱਡੀ ਜੰਗ ਲੜ੍ਹ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close