Canada

ਐਡਮਿੰਟਨ : ਘਰ ‘ਚ ਚੱਲ ਰਹੀ ਪਾਰਟੀ ‘ਚ ਚੱਲੀਆਂ ਗੋਲੀਆਂ, 2 ਜਖਮੀ

ਕੈਲਗਰੀ, 30 ਅਪ੍ਰੈਲ਼ (ਦੇਸ ਪੰਜਾਬ ਟਾਈਮਜ਼): ਪੂਰਬੀ ਐਡਮਿੰਟਨ ‘ਚ ਅੱਜ ਸਵੇਰੇ ਇੱਕ ਘਰ ‘ਚ ਚੱਲ ਰਹੀ ਪਾਰਟੀ ਦੌਰਾਨ ਗੋਲੀਬਾਰੀ ‘ਚ ਦੋ ਲੋਕਾਂ ਦੇ ਗੰਭੀਰ ਜਖਮੀ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ 106 ਐਵਨਿਊ, 52 ਸਟਰੀਟ ਦੇ ਨੇੜੇ ਇੱਕ ਘਰ ‘ਚ ਚੱਲ ਰਹੀ ਪਾਰਟੀ ਦੌਰਾਨ ਝਗੜਾ ਹੋ ਗਿਆ ਅਤੇ ਗੱਲ ਇਥੋਂ ਤੱਕ ਵਧ ਗਈ ਕਿ ਗੋਲੀਬਾਰੀ ਸ਼ੁਰੂ ਹੋ ਗਈ। ਗੋਲੀਬਾਰੀ ‘ਚ ਇੱਕ 25 ਸਾਲ ਦਾ ਅਤੇ ਇੱਕ 27 ਸਾਲ ਦਾ ਨੌਜਵਾਨ ਗੰਭੀਰ ਜਖਮੀ ਹੋਏ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਦੇ ਪੀੜ੍ਹਤਾਂ ਨੂੰ ਹਸਪਤਾਲ ਪਹੁੰਚਇਆ। ਪੁਲਿਸ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਇੱਕ ਨੌਜਵਾਨ ਭੱਜ ਗਿਆ ਸੀ ਅਤੇ ਉਸ ਨੂੰ 108 ਐਵਨਿਊ 50 ਸਟਰੀਟ ਤੋਂ ਫੜਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਮਕਾਨ ਥੋੜਾ ਸਮਾਂ ਪਹਿਲਾਂ ਕੀ ਕਿਰਾਏ ‘ਤੇ ਦਿੱਤਾ ਗਿਆ ਸੀ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਪੁਲਿਸ ਵਲੋਂ ਅਜੇ ਇਸ ਮਾਮਲੇ ‘ਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।

Show More

Related Articles

Leave a Reply

Your email address will not be published. Required fields are marked *

Close