National

PM ਨਰਿੰਦਰ ਮੋਦੀ ਦੀ ਸ਼ੂਟਿੰਗ ਲਈ ਵਾਰਾਨਸੀ ਪੁੱਜੇ ਵਿਵੇਕ ਓਬਰਾਏ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਉੱਤੇ ਬਣ ਰਹੀ ਫ਼ਿਲਮ ‘ਪੀਐੱਮ ਨਰਿੰਦਰ ਮੋਦੀ’ ਦੀ ਸ਼ੂਟਿੰਗ ਲਈ ਹੋਲੀ ਦੇ ਦਿਨ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਕਾਸ਼ੀ ਪੁੱਜੇ। ਉਨ੍ਹਾਂ PM ਮੋਦੀ ਦੇ ਹੀ ਗੈੱਟਅਪ ਵਿੱਚ ਦਸ਼ਾਸ਼ਵਮੇਧ ਘਾਟ ਉੱਤੇ ਹੋਣ ਵਾਲੀ ਸ਼ੂਟਿੰਗ ਵਿੱਚ ਹਿੱਸਾ ਲਿਆ।
ਪੀਐੱਮ ਨਰਿੰਦਰ ਮੋਦੀ ਸਾਲ 2014 ਦੌਰਾਨ ਲੋਕ ਸਭਾ ਚੋਣ ਵਾਰਾਨਸੀ ਤੋਂ ਹੀ ਜਿੱਤੇ ਸਨ ਤੇ ਨਤੀਜੇ ਦੇ ਅਗਲੇ ਦਿਨ 17 ਮਈ ਨੂੰ ਵਾਰਾਨਸੀ ਵਿੱਚ ਗੰਗਾ ਆਰਤੀ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਵਿਵੇਕ ਓਬਰਾਏ ਉਸੇ ਦ੍ਰਿਸ਼ ਨੂੰ ਸ਼ੂਟ ਕਰਨ ਲਈ ਪੁੱਜੇ ਸਨ। ਗੰਗਾ ਸੇਵਾ ਨਿਧੀ ਦੇ ਸੱਤ ਅਰਚਕਾਂ ਨੇ ਆਰਤੀ ਕਰਵਾਈ।
ਪਹਿਲਾਂ ਇਹ ਫ਼ਿਲਮ 12 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇ ਗੇੜ ਦੀ ਵੋਟਿੰਗ ਨੂੰ ਵੇਖਦਿਆਂ ਇਸ ਨੂੰ 5 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਨੂੰ ਚੋਣਾਂ ਨਾਲ ਜੋੜਨ ਬਾਰੇ ਫ਼ਿਲਮ ਦੇ ਨਿਰਮਾਤਾਵਾਂ ਨੇ ਕਿਹਾ ਕਿ ਇਹ ਜਨਤਾ ਦੀ ਮੰਗ ਉੱਤੇ ਕੀਤਾ ਹੈ। ਰਾਸ਼ਟਰੀ ਪੁਰਸਕਾਰ ਜੇਤੂ ਉਮੰਗ ਕੁਮਾਰ ਫ਼ਿਲਮ ਨੂੰ ਨਿਰਦੇਸ਼ਿਤ ਕਰ ਰਹੇ ਹਨ।
ਇਹ ਫ਼ਿਲਮ ਤਮਿਲ ਤੇ ਤੇਲਗੂ ਭਾਸ਼ਾ ਵਿੱਚ ਵੀ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਮੋਦੀ ਦੀ ਸ਼ੁਰੂਆਤ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੱਕ ਦੇ ਸਫ਼ਰ ਨੂੰ ਵਿਖਾਇਆ ਜਾਵੇਗਾ। ਨਿਰਮਾਤਾਵਾਂ ਨੇ ਫ਼ਿਲਮ ਦਾ ਪਹਿਲਾ ਲੁੱਕ ਤੇ ਪੋਸਟਰ ਬੀਤੇ ਜਨਵਰੀ ਮਹੀਨੇ 23 ਭਾਸ਼ਾਵਾਂ ਵਿੱਚ ਜਾਰੀ ਕੀਤਾ ਸੀ।
ਸੰਦੀਪ ਸਿੰਘ ਫ਼ਿਲਮ ਦੇ ਪ੍ਰੋਡਿਊਸਰ ਤੇ ਕ੍ਰੀਏਟਿਵ ਡਾਇਰੈਕਟਰ ਹਨ। ਉਨ੍ਹਾਂ ਇਸ ਦੀ ਕਹਾਣੀ ਵੀ ਲਿਖੀ ਹੈ। ਇਸ ਦੇ ਨਾਲ ਹੀ ਸੁਰੇਸ਼ ਓਬਰਾਏ ਤੇ ਆਨੰਦ ਪੰਡਿਤ ਵੀ ਇਸ ਫ਼ਿਲਮ ਦੇ ਨਿਰਮਾਤਾ ਹਨ। ‘ਪੀਐੱਮ ਨਰਿੰਦਰ ਮੋਦੀ’ ਦੇ ਰੂਪ ਵਿੱਚ ਵਿਵੇਕ ਓਬਰਾਏ ਵਿਖਾਈ ਦੇਣਗੇ। ਫ਼ਿਲਮ ਵਿੱਚ ਦਰਸ਼ਨ ਕੁਮਾਰ, ਬੋਮਨ ਈਰਾਨੀ, ਮਨੋਜ ਜੋਸ਼ੀ, ਜ਼ਰੀਨਾ ਵਹਾਬ ਤੇ ਰਾਜੇਂਦਰ ਗੁਪਤਾ ਵੀ ਹਨ।

Show More

Related Articles

Leave a Reply

Your email address will not be published. Required fields are marked *

Close