Canada

ਕੈਲਗਰੀ ਕੈਥੋਲਿਕ ਭਾਈਚਾਰੇ ਵੱਲੋਂ ਰਮਜ਼ਾਨ ਲਈ ਭੋਜਨ ਦਾਨ ਕੀਤਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਰਮਜ਼ਾਨ ਦੇ ਮੌਕੇ ’ਤੇ ਕੈਲਗਰੀ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ 200 ਤੋਂ ਵੱਧ ਖਾਣ-ਪੀਣ ਦੇ ਪੈਕੇਟ ਅਤੇ ਜੂਸ ਦਾਨ ਕੀਤਾ ਗਿਆ।
ਐਸਕੈਂਸ਼ਨ ਕੈਥੋਲਿਕ ਪੈਰਿਸ਼ ਦੇ ਮੈਂਬਰਾਂ ਨੇ ਦੋਹਾਂ ਭਾਈਚਾਰਿਆਂ ਦੇ ਮੈਂਬਰਾਂ ਦੇ ਇਕ ਛੋਟੇ ਜਿਹੇ ਗਰੁੱਪ ਦੇ ਸਾਹਮਣੇ ਐਨ. ਡਬਲਯੂ. ਇਸਲਾਮਿਕ ਸੈਂਟਰ ਵਿਚ ਇਹ ਸਾਮਾਨ ਦਿੱਤਾ।
ਰਮਜ਼ਾਨ ਇਸਲਾਮਿਕ ਕੈਲੈਂਡਰ ਦਾ 9ਵਾਂ ਮਹੀਨਾ ਹੈ ਜਿਸ ਨੂੰ ਮੁਸਲਮਾਨ ਦੁਨੀਆਂ ਭਰ ਵਿਚ ਵਰਤ, ਅਰਦਾਸ, ਰਿਫਲਿਕਸ਼ਨ ਅਤੇ ਕਮਿਊਨਿਟੀ ਦੇ ਮਹੀਨੇ ਵਜੋਂ ਮਨਾਉਂਦੇ ਹਨ। ਰਮਜ਼ਾਨ ਦੇ ਸਮੇਂ ਮੁਸਲਿਮ ਭਾਈਚਾਰੇ ਦੇ ਲੋਕ ਸਵੇਰ ਤੋਂ ਸੂਰਜ ਡੁੱਬਣ ਤੱਕ ਵਰਤ ਰੱਖਦੇ ਹਨ। ਸੂਰਜ ਡੁੱਬਣ ਤੋਂ ਬਾਅਦ ਉਹ ਭੋਜਨ ਲੈ ਕੇ ਆਪਣਾ ਵਰਤ ਤੋੜਦੇ ਹਨ।
ਐਨ. ਡਬਲਯੂ. ਇਸਲਾਮਿਕ ਸੈਂਟਰ ਦੇ ਨਾਲ ਇੰਟਰਫੇਥ ਦੇ ਨਿਦੇਸ਼ਕ ਉਮਰ ਅਰਸ਼ੀ ਨੇ ਕਿਹਾ ਕਿ ਇਹ ਬਹੁਤ ਖਾਸ ਹੈ। ਰੋਮਨ ਕੈਥੋਲਿਕ ਭਾਈਚਾਰੇ ਵੱਲੋਂ ਉਨ੍ਹਾਂ ਦੇ ਲਈ ਭੋਜਨ ਦਾਨ ਕਰਕੇ ਭਾਈਚਾਰਕ ਸਾਂਝ ਅਤੇ ਪਿਆਰ ਨੂੰ ਅੱਗੇ ਵਧਾਉਣ ਦੀ ਰੀਤ ਨਿਭਾਈ ਹੈ। ਇਸ ਲਈ ਅਸੀਂ ਇਨ੍ਹਾਂ ਦਾ ਬਹੁਤ ਧੰਨਵਾਦ ਕਰਦੇ ਹਾਂ।

Show More

Related Articles

Leave a Reply

Your email address will not be published. Required fields are marked *

Close