Canada

ਆਨਲਾਈਨ ਪੜ੍ਹਾਈ ਅਤੇ ਵਰਕ ਫਰੋਮ ਹੋਮ ਕਾਰਨ ਕੰਪਿਊਟਰ ਉਪਕਰਨਾਂ ਦੀ ਮੰਗ ਵਧੀ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਜਿਵੇਂ ਕਿ ਅਲਬਰਟਾ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਕੂਲਾਂ ਦੀ ਪੜ੍ਹਾਈ ਆਨਲਾਈਨ ਕਰਵਾਈ ਜਾਵੇਗੀ ਇਸ ਕਾਰਨ ਬਾਜ਼ਾਰ ਵਿਚ ਕੰਪਿਊਟਰ ਅਤੇ ਲੈਪਟਾਪ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ। ਯੁਵਾ ਸ਼ਸ਼ਕਤੀਕਰਨ ਅਤੇ ਹੁਨਰ (ਵਾਈ. ਈ. ਐਸ. ) ਕੇਂਦਰ ਦੇ ਕਾਰਜਕਾਰੀ ਨਿਦੇਸ਼ਕ ਗਰ ਗਰ ਨੇ ਕਿਹਾ ਕਿ ਆਨਲਾਈਨ ਪੜ੍ਹਾਈ ਕਾਰਨ ਮਾਤਾ ਪਿਤਾ ’ਤੇ ਕੰਪਿਊਟਰ ਅਤੇ ਲੈਪਟਾਪ ਲੈਣ ਦਾ ਬੋਝ ਵੀ ਵਧਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ ਕਰੋਨਾ ਮਹਾਮਾਰੀ ਦੇ ਦੌਰਾਨ ਲੋੜਵੰਦਾਂ ਨੂੰ 300 ਦੇ ਕਰੀਬ ਕੰਪਿਊਟਰ ਵੰਡੇ ਹਨ ਪਰ ਅਜੇ ਵੀ ਸੈਂਕੜੇ ਲੋੜਵੰਦ ਇੰਤਜ਼ਾਰ ਵਿਚ ਬੈਠੇ ਹਨ।
ਉਨ੍ਹਾਂ ਕਿਹਾ ਕਿ ਕੁਝ ਅਜਿਹੇ ਵੱਡੇ ਪਰਿਵਾਰ ਵੀ ਹਨ ਜਿੱਥੇ ਬੱਚਿਆਂ ਦੇ ਨਾਲ-ਨਾਲ ਮਾਤਾ ਪਿਤਾ ਵੀ ਘਰੋਂ ਕੰਮ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਇਕ ਤੋਂ ਵੱਧ ਕੰਪਿਊਟਰ ਜਾਂ ਲੈਪਟਾਪ ਖਰੀਦਣਾ ਪੈ ਰਿਹਾ ਹੈ। ਜੇਕਰ ਕਿਸੇ ਘਰ ਵਿਚ ਪੜ੍ਹਨ ਵਾਲੇ ਜ਼ਿਆਦਾ ਬੱਚੇ ਹਨ ਤਾਂ ਉਨ੍ਹਾਂ ਲਈ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਕਲਾਸਾਂ ਸਵੇਰੇ 9.00 ਵਜੇ ਸ਼ੁਰੂ ਹੁੰਦੀਆਂ ਹਨ।
ਕੈਲਗਰੀ ਦੇ ਕੈਥੋਲਿਕ ਅਤੇ ਪਬਲਿਕ ਸਕੂਲ ਬੋਰਡਾਂ ਨੇ ਲਗਭਗ 10 ਹਜ਼ਾਰ ਲੈਪਟਾਪ ਅਜਿਹੇ ਵਿਦਿਆਰਥੀਆਂ ਨੂੰ ਦਿੱਤੇ ਜਿਨ੍ਹਾਂ ਨੂੰ ਇਸ ਦੀ ਲੋੜ ਹੈ ਪਰ ਕਈ ਵਿਦਿਆਰਥੀ ਅਜੇ ਵੀ ਇਧਰੋਂ-ਉਧਰੋਂ ਕੰਪਿਊਟਰ ਉਪਕਰਨ ਮੰਗ ਕੇ ਜਾਂ ਕਿਸੇ ਨਾਲ ਸਾਂਝੀ ਪੜ੍ਹਾਈ ਕਰਕੇ ਆਪਣਾ ਕੰਮ ਸਾਰ ਰਹੇ ਹਨ। ਪਰਿਵਾਰ ’ਤੇ ਆਰਥਿਕ ਬੋਝ ਪੈ ਰਿਹਾ ਹੈ ਅਤੇ ਬੱਚਿਆਂ ਨੂੰ ਉਪਕਰਨ ਨਾ ਮਿਲਣ ਕਾਰਨ ਉਨ੍ਹਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ।
ਕੈਲਗਰੀ ਦੇ ਨਾਰਥਵੈਸਟ ’ਚ ਮੈਮੋਰੀ ਐਕਸਪ੍ਰੈੱਸ ਕੰਪਿਊਟਰ ਦੇ ਮਾਰਕਸ ਬੇਅਬੀਅਰ ਨੇ ਕਿਹਾ ਕਿ ਉਹ ਲੋਕਾਂ ਕੋਲੋਂ ਪੁਰਾਣੇ ਅਤੇ ਯੂਜ਼ਲੈੱਸ ਕੰਪਿਊਟਰ ਲੈ ਕੇ ਉਨ੍ਹਾਂ ਦੀ ਮੁਰੰਮਤ ਕਰਦੇ ਹਨ ਅਤੇ ਲੋੜਵੰਦ ਬੱਚਿਆਂ ਨੂੰ ਦੇ ਰਹੇ ਹਨ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਆਸਾਨ ਹੋ ਸਕੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਪੁਰਾਣੇ ਅਤੇ ਇਸਤੇਮਾਲ ਨਾ ਹੋਣ ਵਾਲੇ ਉਪਕਰਮ ਹਨ ਤਾਂ ਉਹ ਸਾਨੂੰ ਦੇ ਸਕਦੇ ਹਨ ਤਾਂ ਜੋ ਅਸੀਂ ਬੱਚਿਆਂ ਨੂੰ ਵੰਡ ਸਕੀਏ।

Show More

Related Articles

Leave a Reply

Your email address will not be published. Required fields are marked *

Close