International

ਟਰੰਪ ਪ੍ਰਸ਼ਾਸਨ ਦੇ ਸਾਰੇ ਅਟਾਰਨੀ ਛੱਡਣਗੇ ਅਹੁਦਾ, ਨਿਆਂ ਵਿਭਾਗ ਨੇ ਮੰਗਿਆ ਅਸਤੀਫ਼ਾ

ਵਾਸ਼ਿੰਗਟਨ-  ਅਮਰੀਕਾ ਵਿੱਚ ਸੱਤਾ ਤਬਦੀਲੀ ਹੁੰਦੇ ਹੀ ਸਿਆਸੀ ਉਥਲ-ਪੁਥਲ ਜਾਰੀ ਹੈ। 20 ਜਨਵਰੀ ਨੂੰ ਜੋਅ ਬਾਇਡਨ ਨੇ ਨਵੇਂ ਰਾਸ਼ਟਰਪਤੀ ਦੇ ਤੌਰ ’ਤੇ ਰਸਮੀ ਤੌਰ ’ਤੇ ਸਹੁੰ ਚੁੱਕੀ ਸੀ। ਇਸੇ ਲੜੀ ਵਿੱਚ ਇੱਥੋਂ ਦਾ ਜਸਟਿਸ ਡਿਪਾਰਟਮੈਂਟ ਟਰੰਪ ਪ੍ਰਸ਼ਾਸਨ ਦੌਰਾਨ ਨਿਯੁਕਤ ਕੀਤੇ ਗਏ ਅਟਾਰਨੀ ਤੋਂ ਅਸਤੀਫ਼ੇ ਦੇ ਮੰਗ ਕਰੇਗਾ। ਇਹ ਜਾਣਕਾਰੀ ਜਸਟਿਸ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀ ਨੇ ਦਿੱਤੀ। ਹਾਲਾਂਕਿ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਵਾਲੇ ਟੈਕਸ ਮਾਮਲੇ ਦੀ ਜਾਂਚ ਕਰਨ ਵਾਲੇ ਅਟਾਰਨੀ ਆਪਣੇ ਅਹੁਦੇ ’ਤੇ ਬਣੇ ਰਹਿਣਗੇ। ਕਾਰਜਕਾਰੀ ਅਟਾਰਨੀ ਜਨਰਲ ਮੋਂਟੀ ਵਿਲਕਿੰਸਨ ਨੇ ਡੇਲਾਵੇਅਰ ਵਿੱਚ ਪ੍ਰੌਸਕਿਊਟਰ ਦਫ਼ਤਰ ਦੇ ਅਟਾਰਨੀ ਡੇਵਿਡ ਵੀਸ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਕਿਹਾ।

ਦੱਸ ਦੇਈਏ ਕਿ ਡੇਵਿਡ ਵੀਸ ਤਜ਼ਰਬੇਕਾਰ ਵਕੀਲ ਹੈ। ਹਾਲਾਂਕਿ ਉਨ੍ਹਾਂ ਦੀ ਨਿਯੁਕਤੀ ਮੌਜੂਦਾ ਰਾਸ਼ਟਰਪਤੀ ਨੇ ਕੀਤੀ ਸੀ, ਪਰ ਉਨ੍ਹਾਂ ਨੇ ਬਰਾਕ ਓਬਾਮਾ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਡਿਪਟੀ ਦੇ ਤੌਰ ’ਤੇ ਵੀ ਕੰਮ ਕੀਤਾ ਹੈ ਅਤੇ ਅੰਤਰਿਮ ਅਮਰੀਕੀ ਅਟਾਰਨੀ ਵੀ ਰਹੇ ਹਨ।
ਜਸਟਿਸ ਡਿਪਾਰਟਮੈਂਟ ਹੰਟਰ ਬਾਇਡਨ ਦੇ ਵਿੱਤੀ ਮਾਮਲਿਆਂ ਦੀ ਛਾਣਬੀਣ ਕਰ ਰਿਹਾ ਹੈ। ਇਸ ਵਿੱਚ ਚੀਨੀ ਬਿਜ਼ਨਸ ਡੀਲ ਤੇ ਹੋਰ ਟਰਾਂਜੈਕਸ਼ਨ ਦੇ ਮਾਮਲੇ ਵਿੱਚ ਵੀ ਹਨ। ਇਹ ਜਾਂਚ 2018 ਵਿੱਚ ਸ਼ੁਰੂ ਹੋਈ ਸੀ ਅਤੇ 2019 ਵਿੱਚ ਬਾਇਡਨ ਨੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ।

Show More

Related Articles

Leave a Reply

Your email address will not be published. Required fields are marked *

Close