Punjab
ਟਿਕਟ ਮਿਲਣ ਪਿੱਛੋਂ ਮੂਸੇਵਾਲਾ ਨੇ ਕਿਹਾ- ਮੇਰਾ ਹਰ ਕੰਮ ਐਵੇਂ ਖੜਕੇ-ਦੜਕੇ ਨਾਲ ਹੀ ਹੁੰਦੈ…
ਕੁਝ ਦਿਨ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਟਿਕਤ ਦਿੱਤੀ ਗਈ ਹੈ। ਅਜਿਹੇ ਵਿਚ ਇਥੋਂ ਕਾਂਗਰਸ ਦੇ ਵਿਧਾਇਕ ਤੇ ਹੋਰ ਸੀਨੀਅਰ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸ ਦੌਰਾਨ ਟਿਕਟ ਮਿਲਣ ਪਿੱਛੋਂ ਮੂਸੇਵਾਲਾ ਨੇ ਆਖਿਆ ਹੈ ਕਿ ਉਹ ਗੁਰੂ ਘਰ ਸ਼ੁਕਰਾਨਾ ਕਰਨ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੇਰੇ ਹਰ ਕੰਮ ਵਿਚ ਅੜਚਨਾ ਖੜ੍ਹੀਆਂ ਹੋਈਆਂ ਹਨ। ਮੈਂ ਕੋਈ ਵੀ ਕੰਮ ਕੀਤਾ, ਉਹ ਸ਼ਾਂਤੀ, ਆਮ ਤਰੀਕੇ ਨਾਲ ਹੋਇਆ ਹੀ ਨਹੀਂ। ਮੇਰਾ ਤਾਂ ਹਰ ਕੰਮ ਖੜਕੇ-ਦੜਕੇ ਨਾਲ ਹੀ ਹੋਇਆ ਹੈ। ਮੇਰਾ ਤਾਂ ਸੁਭਾਅ ਹੀ ਇਸ ਤਰ੍ਹਾਂ ਦਾ ਹੋ ਗਿਆ ਹੈ। ਇਸ ਵਾਰ ਵੀ ਫਤਹਿ ਹਾਸਲ ਕਰਾਂਗੇ।