Canada

ਘਰ ਵਿੱਚੋਂ ਇੱਕ ਮਹਿਲਾ ਤੇ ਦੋ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ

ਮਾਂਟਰੀਅਲ, ਮਾਂਟਰੀਅਲ ਦੇ ਪੂਰਬੀ ਸਿਰੇ ਉੱਤੇ ਸਥਿਤ ਪੁਆਇੰਟ ਆਕਸ ਟਰੈਂਬਲਜ਼ ਇਲਾਕੇ ਦੇ ਘਰ ਵਿੱਚ ਬੁੱਧਵਾਰ ਨੂੰ ਇੱਕ 42 ਸਾਲਾ ਮਹਿਲਾ ਦਾਹੀਆ ਖੇਲਾਫ ਤੇ ਉਸ ਦੇ ਦੋ ਬੇਟੇ ਮ੍ਰਿਤਕ ਪਾਏ ਗਏ। ਇਨ੍ਹਾਂ ਬੱਚਿਆਂ ਦੀ ਉਮਰ ਦੋ ਤੇ ਚਾਰ ਸਾਲ ਸੀ।
ਸਵੇਰੇ 8:00 ਵਜੇ ਪੁਲਿਸ ਸੇਂਟ ਜੀਨ ਬੈਪਤਿਸਤੇ ਬੋਲੀਵੀਆਰਡ ਨੇੜੇ ਪਲੇਸ ਡੈੱਸ ਪੁਆਂਇੰਟਲੀਅਰਜ਼ ਉੱਤੇ ਸਥਿਤ ਖੇਲਾਫ ਦੇ ਘਰ ਉਨ੍ਹਾਂ ਦੀ ਪਛਾਣ ਦੇ ਕਿਸੇ ਵਿਅਕਤੀ ਦੀ ਮੌਤ ਦੀ ਸੂਚਨਾ ਦੇਣ ਲਈ ਪਹੁੰਚੀ। ਸੁਰੇਤੇ ਡੂ ਕਿਊਬਿਕ (ਐਸਕਿਊ) ਨੇ ਦੱਸਿਆ ਕਿ 46 ਸਾਲਾ ਨਾਬਿਲ ਯਸਾਦ ਮੰਗਲਵਾਰ ਸਵੇਰੇ 10:20 ਉੱਤੇ ਜੌਲਿਏਤੇ ਸਥਿਤ ਹਸਪਤਾਲ ਦਾਖਲ ਹੋਇਆ। ਜਿੱਥੇ ਬਾਅਦ ਵਿੱਚ ਉਸ ਨੇ ਖੁਦਕੁਸ਼ੀ ਕਰ ਲਈ।
ਪੁਲਿਸ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਦੋਵੇਂ ਘਟਨਾਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਮਾਂਟਰੀਅਲ ਪੁਲਿਸ ਦੇ ਤਰਜ਼ਮਾਨ ਮੈਨੂਅਲ ਕੋਟਿਓਰ ਨੇ ਦੱਸਿਆ ਕਿ ਜਦੋਂ ਪੁਲਿਸ ਖੇਲਾਫ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੂੰ ਇਸ ਗੱਲ ਨੂੰ ਲੈ ਕੇ ਚਿੰਤਾ ਹੋਈ ਕਿ ਘਰ ਦੇ ਅੰਦਰੋਂ ਕੋਈ ਜਵਾਬ ਹੀ ਨਹੀਂ ਸੀ ਦੇ ਰਿਹਾ। ਇਸ ਲਈ ਉਹ ਘਰ ਦੇ ਅੰਦਰ ਦਾਖਲ ਹੋ ਗਏ। ਘਰ ਦੇ ਅੰਦਰ ਉਨ੍ਹਾਂ ਨੂੰ ਤਿੰਨ ਲਾਸ਼ਾਂ ਮਿਲੀਆਂ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਦੀਆਂ ਤੇ ਇੱਕ ਮਹਿਲਾ ਦੀ ਸੀ।

Show More

Related Articles

Leave a Reply

Your email address will not be published. Required fields are marked *

Close