Canada

ਲਿਬਰਲਾਂ ਨੇ ਕਮੇਟੀਆਂ ਵਿੱਚ ਪਾਰਲੀਆਮੈਂਟਰੀ ਸਕੱਤਰਾਂ ਦੀਆਂ ਸ਼ਕਤੀਆਂ ਬਹਾਲ ਕਰਨ ਦਾ ਲਿਆ ਫੈਸਲਾ

ਓਟਵਾ, ਪਿਛਲੇ ਸੈਸ਼ਨ ਵਿੱਚ ਲਿਬਰਲਾਂ ਵੱਲੋਂ ਕੀਤੇ ਗਏ ਪਾਰਲੀਆਮੈਂਟਰੀ ਸੁਧਾਰਾਂ ਤੋਂ ਇੱਕ ਮਾਮਲੇ ਵਿੱਚ ਪਿੱਛੇ ਹਟਦਿਆਂ ਸਰਕਾਰ ਵੱਲੋਂ ਹਾਊਸ ਆਫ ਕਾਮਨਜ਼ ਦੀਆਂ ਕਮੇਟੀਆਂ ਵਿੱਚ ਪਾਰਲੀਆਮੈਂਟਰੀ ਸੈਕਟਰੀਜ਼ ਨੂੰ ਵੋਟਿੰਗ ਮੈਂਬਰਾਂ ਵਜੋਂ ਬਹਾਲ ਕਰਨ ਦੀ ਤਜਵੀਜ਼ ਪਾਸ ਕੀਤੀ ਗਈ।  ਵੀਰਵਾਰ ਨੂੰ ਰੁਟੀਨ ਕਾਰਵਾਈ ਦੌਰਾਨ ਸਰਕਾਰ ਦੇ ਹਾਊਸ ਲੀਡਰ ਦੇ ਪਾਰਲੀਆਮੈਂਟਰੀ ਸਕੱਤਰ ਕੈਵਿਨ ਲੈਮਰੌਕਸ ਨੂੰ ਮੌਜੂਦਾ ਆਰਡਰਜ਼, ਜੋ ਕਿ ਇਨ੍ਹਾਂ ਮੈਂਬਰਾਂ ਨੂੰ ਮਿਲੀਆਂ ਹੋਈਆਂ ਸ਼ਕਤੀਆਂ ਦੇ ਸਬੰਧ ਵਿੱਚ ਸਨ, ਨੂੰ ਸਸਪੈਂਡ ਕਰਨ ਲਈ ਸਹਿਮਤੀ ਸਰਬਸੰਮਤੀ ਨਾਲ ਮਿਲ ਗਈ। ਸਸਪੈਂਸ਼ਨ ਦੇ ਇਹ ਹੁਕਮ 43ਵੀਂ ਪਾਰਲੀਆਮੈਂਟ ਦੀ ਸਮੁੱਚੀ ਕਾਰਵਾਈ ਦੌਰਾਨ ਲਾਗੂ ਰਹਿਣਗੇ। ਇਸ ਤੋਂ ਭਾਵ ਇਹ ਹੈ ਕਿ ਹੁਣ ਪਾਰਲੀਆਮੈਂਟਰੀ ਸਕੱਤਰਾਂ ਦੀ ਇੱਕ ਵਾਰੀ ਫਿਰ ਕਮੇਟੀਆਂ ਵਿੱਚ ਨਿਯੁਕਤੀ ਹੋ ਸਕੇਗੀ, ਉਹ ਬਦਲ ਵਜੋਂ ਕੰਮ ਕਰ ਸਕਣਗੇ, ਮਤੇ ਅੱਗੇ ਪੇਸ਼ ਕਰ ਸਕਣਗੇ ਤੇ ਵੋਟਿੰਗ ਵਿੱਚ ਹਿੱਸਾ ਲੈ ਸਕਣਗੇ।  ਪਾਰਲੀਆਮੈਂਟ ਦੇ ਪਿਛਲੇ ਸੈਸ਼ਨ ਵਿੱਚ ਲਿਬਰਲਾਂ ਨੇ ਹਾਊਸ ਨਿਯਮਾਂ ਵਿੱਚ ਸੋਧ ਕਰਦਿਆਂ ਪਾਰਲੀਆਮੈਂਟਰੀ ਸਕੱਤਰਾਂ ਨੂੰ ਹਾਊਸ ਕਮੇਟੀ ਦੇ ਵੋਟਿੰਗ ਮੈਂਬਰਾਂ ਵਜੋਂ ਹਟਾ ਦਿੱਤਾ ਸੀ। ਅਜਿਹਾ ਕਮੇਟੀ ਨੂੰ ਹੋਰ ਆਜ਼ਾਦੀ ਦੇਣ ਲਈ ਕੀਤਾ ਗਿਆ ਸੀ। ਹੁਣ ਘੱਟ ਗਿਣਤੀ ਸਰਕਾਰ ਦੀਆਂ ਪਰੇਸ਼ਾਨੀਆਂ ਨੂੰ ਵੇਖਦਿਆਂ ਹੋਇਆਂ, ਲਿਬਰਲਾਂ ਵੱਲੋਂ ਆਪਣੇ ਹੀ ਫੈਸਲੇ ਤੋਂ ਪਿੱਛੇ ਹਟਿਆ ਜਾ ਰਿਹਾ ਹੈ। ਜਿ਼ਕਰਯੋਗ ਹੈ ਕਿ ਹੁਣ ਵਿਰੋਧੀ ਧਿਰਾਂ ਦਾ ਹਾਊਸ ਕਮੇਟੀਆਂ ਵਿੱਚ ਦਬਦਬਾ ਹੈ।  ਪਿਛਲੇ ਹਫਤੇ ਇਸ ਕਦਮ ਸਬੰਧੀ ਪੁੱਛੇ ਜਾਣ ਉੱਤੇ ਸਰਕਾਰ ਦੇ ਹਾਊਸ ਲੀਡਰ ਪਾਬਲੋ ਰੌਡਰਿਗਜ਼ ਨੇ ਆਖਿਆ  ਸੀ ਕਿ ਇਸ ਮੁੱਦੇ ਉੱਤੇ ਵਿਚਾਰ ਹੋ ਚੁੱਕੀ ਹੈ। ਅਸੀਂ ਹੋਰ ਬਦਲ ਤਲਾਸ਼ ਰਹੇ ਹਾਂ। ਉਨ੍ਹਾਂ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਕਮੇਟੀਆਂ ਸਹੀ ਢੰਗ ਨਾਲ ਕੰਮ ਕਰਨ, ਅਸੀਂ ਇਹ ਵੀ ਚਾਹੁੰਦੇ ਹਾਂ ਕਿ ਹਾਊਸ ਦੀ ਕਾਰਵਾਈ ਵੀ ਸਹੀ ਢੰਗ ਨਾਲ ਚੱਲਦੀ ਰਹੇ। ਅਸੀਂ ਚਾਹੁੰਦੇ ਹਾਂ ਕਿ ਹਾਊਸ ਵਿੱਚ, ਕਮੇਟੀਆਂ ਵਿੱਚ ਬਿੱਲ ਪਾਸ ਹੋਣ।

Show More

Related Articles

Leave a Reply

Your email address will not be published. Required fields are marked *

Close