Punjab

PGI ਦੇ ਡਾਕਟਰਾਂ ਮੁਤਾਬਕ – ਆਕਸੀਜਨ ਖੁਣੋਂ ਗਈ ਫ਼ਤਿਹਵੀਰ ਦੀ ਜਾਨ

ਚੰਡੀਗੜ੍ਹ ਸਥਿਤ ਪੀਜੀਆਈ (PGI) ਦੇ ਡਾਕਟਰਾਂ ਮੁਤਾਬਕ ਦੋ ਸਾਲਾਂ ਦੇ ਫ਼ਤਿਹਵੀਰ ਸਿੰਘ ਦੀ ਮੌਤ ਤਿੰਨ–ਚਾਰ ਦਿਨ ਪਹਿਲਾਂ ਹੀ ‘ਹਾਈਪੌਕਸੀਆ’ (Hypoxia) ਕਾਰਨ ਹੋ ਗਈ ਸੀ। ਹਾਈਪੌਕਸੀਆ ਤੋਂ ਭਾਵ ਹੈ ਕਿ ਬੱਚੇ ਨੂੰ ਆਕਸੀਜਨ ਲੋੜੀਂਦੀ ਮਾਤਰਾ ਵਿੱਚ ਨਹੀਂ ਮਿਲ ਸਕੀ, ਜਿਸ ਕਾਰਨ ਇਹ ਭਾਣਾ ਵਰਤ ਗਿਆ। ਚੇਤੇ ਰਹੇ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ’ਚ ਫ਼ਤਿਹਵੀਰ ਸਿੰਘ ਨੂੰ ਛੇਵੇਂ ਦਿਨ ਬੋਰਵੈੱਲ ’ਚੋਂ ਅੱਜ ਸਵੇਰੇ ਬਾਹਰ ਕੱਢ ਗਿਆ ਸੀ। ਉਹ ਬੀਤੇ ਵੀਰਵਾਰ ਨੂੰ ਖੇਡਦਾ–ਖੇਡਦਾ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਪਿਆ ਸੀ ਤੇ 120ਵੇਂ ਫੁੱਟ ਉੱਤੇ ਫਸ ਗਿਆ ਸੀ। ਡਾਕਟਰਾਂ ਮੁਤਾਬਕ ਲਾਸ਼ ਬਹੁਤ ਬੁਰੀ ਤਰ੍ਹਾਂ ਸੜੀ ਪਈ ਸੀ, ਜਿਸ ਦਾ ਮਤਲਬ ਹੈ ਕਿ ਉਸ ਨੂੰ ਮਰਿਆਂ 3 ਤੋਂ 4 ਦਿਨ ਬੀਤ ਚੁੱਕੇ ਸਨ। ਡਾਕਟਰਾਂ ਮੁਤਾਬਕ ਮੈਡੀਕਲ ਵਿਗਿਆਨ ਵਿੱਚ ਮੌਤ ਦਾ ਸਹੀ ਸਮਾਂ ਦੱਸਣਾ ਬਹੁਤ ਔਖਾ ਹੁੰਦਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰੇਤੇ ਦਾ ਇੱਕ ਥੈਲਾ ਵੀ ਬੱਚੇ ਨਾਲ ਡਿੱਗਿਆ ਸੀ ਤੇ ਸ਼ਾਇਦ ਉਸ ਕਾਰਨ ਵੀ ਉਸ ਦਾ ਸਾਹ ਘੁਟ ਗਿਆ ਹੋਵੇ। ਬੱਚੇ ਦੀ ਪੋਸਟ–ਮਾਰਟਮ ਰਿਪੋਰਟ ਵੀ ਜਾਂਚ–ਅਧਿਕਾਰੀ ਨੂੰ ਸੌਂਪ ਦਿੱਤੀ ਗਈ ਹੈ। ਬੱਚੇ ਫ਼ਤਿਹਵੀਰ ਸਿੰਘ ਨੂੰ 6ਵੇਂ ਦਿਨ ਦੀ ਸਵੇਰ ਨੂੰ ਬੋਰਵੈੱਲ ਵਿੱਚੋਂ ਅੱਜ ਸਵੇਰੇ 5 ਤੋਂ 5:15 ਦਰਮਿਆਨ ਬਹੁਤ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਉਸ ਨੂੰ ਸਵੇਰੇ 7:24 ਵਜੇ ਚੰਡੀਗੜ੍ਹ ਸਥਿਤ ਪੀਜੀਆਈ (PGI) ਸਥਿਤ ਬੱਚਿਆਂ ਦੇ ਐਮਰਜੈਂਸੀ ਵਾਰਡ ਦੇ ਡਾਕਟਰਾਂ ਕੋਲ ਲਿਆਂਦਾ ਗਿਆ। ਪੀਜੀਆਈਐੱਮਈਆਰ (PGIMER – ਪੋਸਟ ਗ੍ਰੈਜੂਏਟ ਇੰਸਟੀਚਿਊਟ ਐਂਡ ਮੈਡੀਕਲ ਐਜੂਕੇਸ਼ਨਲ ਰਿਸਰਚ) ਦੇ ਡਾਕਟਰਾਂ ਨੇ ਬੱਚੇ ਫ਼ਤਿਹਵੀਰ ਬਾਰੇ ਆਪਣੀ ਰਿਪੋਰਟ ’ਚ ਲਿਖਿਆ ਹੈ ਕਿ – ‘ਫ਼ਤਿਹਵੀਰ ਸਿੰਘ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਚੁੱਕੀ ਸੀ। ਉਸ ਨੂੰ ਦਾਖ਼ਲ ਕਰਨ ਸਮੇਂ ਉਸ ਦੀ ਨਬਜ਼ ਨਹੀਂ ਚੱਲ ਰਹੀ ਸੀ, ਸਾਹ ਨਹੀਂ ਚੱਲ ਰਿਹਾ ਸੀ, ਉਸ ਦੇ ਦਿਲ ਵਿੱਚ ਕੋਈ ਧੜਕਣ ਜਾਂ ਗਤੀਵਿਧੀ ਨਹੀਂ ਸੀ। ਇਸੇ ਲਈ ਉਸ ਨੂੰ ‘ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ’ ਕਰਾਰ ਦਿੱਤਾ ਗਿਆ।’ ਪੁਲਿਸ ਨੇ PGI ਦੇ ਫ਼ਾਰੈਂਸਿਕ ਮੈਡੀਸਨ ਵਿਭਾਗ ਨੂੰ ਬੱਚੇ ਦੀ ਮ੍ਰਿਤਕ ਦੇਹ ਦਾ ਪੋਸਟ–ਮਾਰਟਮ ਨਿਰੀਖਣ ਕਰਨ ਦੀ ਬੇਨਤੀ ਕੀਤੀ। ਇਹ ਪੋਸਟ–ਮਾਰਟਮ ਸਵੇਰੇ 11:15 ਵਜੇ ਡਾਕਟਰਾਂ ਦੇ ਇੱਕ ਪੈਨਲ ਵੱਲੋਂ ਕੀਤਾ ਗਿਆ। ਇਸ ਪੈਨਲ ਵਿੱਚ ਪ੍ਰੋ. ਅਤੇ ਹੈੱਡ ਡਾ. ਵਾਈਐੱਸ ਬਾਂਸਲ ਅਤੇ ਅਸਿਸਟੈਂਟ ਪ੍ਰੋਫ਼ੈਸਰ ਡਾ. ਸੇਂਥਿਲ ਕੁਮਾਰ ਨੇ ਕੀਤਾ।

Show More

Related Articles

Leave a Reply

Your email address will not be published. Required fields are marked *

Close