National

ਗੁੰਮ ਹੋਏ ਜਹਾਜ਼–AN 32 ਦਾ ਮਿਲਿਆ ਮਲਬਾ

ਇਕ ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ ਵਿਚ ਮਿਲਿਆ ਹੈ। ਸਮਾਚਾਰ ਏਜੰਸੀ ਏਐਨਆਈ ਮੁਤਾਬਕ, ਮਲਬਾ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ਵਿਚ ਮਿਲਿਆ ਹੈ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਫਤਾ ਪਹਿਲਾਂ ਗਾਇਬ ਹੋਏ ਹਵਾਈ ਫੋਜ ਦੇ ਜਹਾਜ਼ ਏਐਨ–32 ਦਾ ਹੈ।
ਜਹਾਜ਼ ਦੇ ਹਿੱਸੇ, ਜੋ ਲਾਪਤਾ ਹੋਏ ਏਐਨ–32 ਦੇ ਮੰਨੇ ਜਾ ਰਹੇ ਹਨ, ਜਹਾਜ਼ ਦੇ ਉਡਾਨ ਮਾਰਗ ਤੋਂ 15–20 ਮੀਟਰ ਉਤਰ ਵਿਚ ਅਰੁਣਚਲ ਪ੍ਰਦੇਸ਼ ਵਿਚ ਮਿਲੇ ਹਨ। ਤਿੰਨ ਜੂਨ ਨੂੰ ਗੁੰਮ ਹੋਏ ਇਸ ਜਹਾਜ਼ ਨੂੰ ਲੱਭਣ ਲਈ ਮੁਹਿੰਮ ਦੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਵੀ ਸ਼ਾਮਲ ਸਨ।
ਹਵਾਈ ਫੌਜ ਦਾ ਜਹਾਜ਼ ਏਐਫ–32 3 ਜੂਨ ਨੂੰ ਉਸ ਸਮੇਂ ਅਚਾਨਕ ਗੁੰਮ ਹੋ ਗਿਆ, ਜਦੋਂ ਜੋਰਹਾਟ ਹਵਾਈ ਅੱਡੇ ਤੋਂ ਉਡਾਨ ਭਰੀ ਸੀ। ਇਸਦਾ ਮਲਬਾ ਅਰੁਣਾਚਲ ਪ੍ਰਦੇਸ਼ ਦੇ ਲਿਪੋ ਵਿਚ ਮਿਲਿਆ ਹੈ। ਇਸ ਜਹਾਜ਼ ਨੂੰ ਲੱਭਣ ਵਿਚ ਲਗਾਤਾਰ ਹਵਾਈ ਫੌਜ ਕਰਮੀ ਲਗੇ ਹੋਏ ਸਨ। ਹਾਲਾਂਕਿ, ਹੁਣ ਇਸ ਨੂੰ ਵੈਰੀਫਾਈਡ ਕੀਤਾ ਜਾ ਰਿਹਾ ਹੈ।
ਰੂਸ ਦਾ ਬਣੇ ਜਹਾਜ਼ ਨੇ ਅਰੁਣਾਚਲ ਪ੍ਰਦੇਸ਼ ਦੇ ਸ਼ੀ–ਓਮੀ ਜ਼ਿਲ੍ਹੇ ਦੇ ਮੇਚੁਕਾ ਐਡਵਾਂਸਡ ਲੈਡਿੰਗ ਗਰਾਉਂਡ ਲਈ ਅਸਮ ਦੇ ਜੋਰਹਾਟ ਤੋਂ ਉਡਾਨ ਭਰੀ ਸੀ। ਜਮੀਨੀ ਕੰਟਰੋਲ ਰੂਮ ਨਾਲ ਜਹਾਜ਼ ਦਾ ਸੰਪਰਕ ਦੁਪਹਿਰ 1 ਵਜੇ ਟੁਟ ਗਿਆ। ਰੂਸੀ ਏਐਨ–32 ਜਹਾਜ਼ ਨਾਲ ਸੰਪਰਕ 3 ਜੂਨ ਨੂੰ ਦੁਪਹਿਰ ਵਿਚ ਅਸਮ ਦੇ ਜੋਰਹਟ ਨਾਲ ਚੀਨ ਨਾਲ ਲਗਦੀ ਸੀਮਾ ਕੋਲ ਸਥਿਤ ਮੇਂਚੁਕਾ ਉਨਤ ਲੈਂਡਿੰਗ ਮੈਦਾਨ ਲਈ ਉਡਾਨ ਭਰਨ ਦੇ ਬਾਅਦ ਟੁੱਟ ਗਿਆ ਸੀ। ਜਹਾਜ਼ ਵਿਚ ਚਾਲਕ ਦਲ ਦੇ ਅੱਠ ਮੈਂਬਰ ਅਤੇ ਪੰਜ ਯਾਤਰੀ ਸਵਾਰ ਸਨ।

Show More

Related Articles

Leave a Reply

Your email address will not be published. Required fields are marked *

Close