International

ਹਰਜੀਤ ਸੱਜਣ ਨੇ ਨਾਟੋ ਮਿਸ਼ਨ ਜਾਰੀ ਰੱਖਣ ਦੇ ਫ਼ੈਸਲੇ ਲਈ ਇਰਾਕ ਦੀ ਕੀਤੀ ਸ਼ਲਾਘਾ

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਨਾਟੋ ਮਿਸ਼ਨ ਜਾਰੀ ਰੱਖਣ ਦਾ ਫ਼ੈਸਲਾ ਕਰਨ ‘ਤੇ ਇਰਾਕ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ।  ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਇਰਾਕ ਸਰਕਾਰ ਨੇ ਨਾਟੋ ਦੇ ਕੈਨੇਡਾ ਦੀ ਅਗਵਾਈ ਵਾਲੇ ਟ੍ਰੇਨਿੰਗ ਮਿਸ਼ਨ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ, ਜਦਕਿ ਕਈ ਹਫ਼ਤੇ ਪਹਿਲਾਂ ਇਰਾਕ ਦੀ ਸੰਸਦ ਨੇ ਇੱਕ ਮਤਾ ਪਾਸ ਕਰਕੇ ਸਾਰੇ ਵਿਦੇਸ਼ੀ ਫ਼ੌਜੀ ਦਸਤਿਆਂ ਨੂੰ ਦੇਸ਼ ਵਿੱਚੋਂ ਚਲੇ ਜਾਣ ਲਈ ਕਹਿ ਦਿੱਤਾ ਸੀ। ਇਰਾਕ ਦੀ ਸੰਸਦ ਨੇ ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਮਗਰੋਂ ਇਹ ਮਤਾ ਪਾਸ ਕੀਤਾ, ਜਿਸ ਨੂੰ ਅਮਰੀਕੀ ਫ਼ੌਜ ਨੇ ਬਗਦਾਦ ਹਵਾਈ ਅੱਡੇ ਦੇ ਨੇੜੇ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਰਾਕ ਨੇ ਨਾ ਸਿਰਫ਼ ਨਾਟੋ ਮਿਸ਼ਨ, ਸਗੋਂ ਅੱਤਵਾਦੀ ਸੰਗਠਨ ਆਈਐਸਆਈ ਵਿਰੁੱਧ ਸਮੁੱਚੇ ਕੌਮਾਂਤਰੀ ਯਤਨਾਂ ‘ਤੇ ਰੋਕ ਲਾ ਦਿੱਤੀ ਸੀ।

Show More

Related Articles

Leave a Reply

Your email address will not be published. Required fields are marked *

Close