National

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦਿੱਤੀ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ

Lok Sabha Elections: ਲੋਕ ਸਭਾ ਚੋਣਾਂ ਚ ਭਾਜਪਾ ਨੂੰ ਜ਼ਬਰਦਸਤ ਜਿੱਤ ਦੁਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਵਿਦੇਸ਼ ਤੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਇਸ ਲੜੀ ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਲੋਂ ਪ੍ਰਤੀਕਿਰਿਆ ਆਈ ਹੈ।ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦਿਆ ਕਿਹਾ ਕਿ ਉਹ ਇਕ ਵਾਰ ਮੁੜ ਭਾਰਤੀ ਨੇਤਾ ਦੇ ਨਾਲ ਕੰਮ ਕਰਨ ਨੂੰ ਤਿਆਰ ਹੈ। ਸ਼ੀ ਨੇ ਕਿਹਾ ਕਿ ਉਹ ਚੀਨ-ਭਾਰਤ ਸਬੰਧਾਂ ਨੂੰ ਬਹੁਤ ਮਹੱਤਵ ਦਿੰਦੇ ਹਨ ਅਤੇ ਇਸ ਨੂੰ ਨਵੀਂਆਂ ਉਚਾਈਆਂ ਤੇ ਲਿਜਾਉਣਾ ਚਾਹੁੰਦੇ ਹਨ। ਜਿਨਪਿੰਗ ਨੇ ਇਕ ਚਿੱਠੀ ਚ ਮੋਦੀ ਨੂੰ ਕਿਹਾ, ਤੁਹਾਡੇ (ਮੋਦੀ) ਅਗਵਾਈ ਚ ਭਾਰਤ ਚ ਰਾਸ਼ਟਰੀ ਲੋਕਤਾਂਤਰਿਕ ਗਠਜੋੜ ਦੀ 17ਵੀਂ ਲੋਕ ਸਭਾ ਚੋਣਾਂ ਜਿੱਤਣ ਦੇ ਮੌਕੇ ਤੇ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹਾਂਗਾ।

Show More

Related Articles

Leave a Reply

Your email address will not be published. Required fields are marked *

Close