National
ਸੀਰਮ ਇੰਸਟੀਚਿਊਟ ਆਫ ਇੰਡੀਆ ਸਤੰਬਰ ‘ਚ ਸ਼ੁਰੂ ਕਰੇਗਾ ਸਪੂਤਨਿਕ ਵੀ ਦਾ ਉਤਪਾਦਨ
ਪੁਣੇ,-ਰੂਸੀ ਸਿੱਧੀ ਨਿਵੇਸ਼ ਫੰਡ ਦੇ ਸੀਈਓ ਕਿਰਿਲ ਦਿਮਿਤ੍ਰੀਵ ਨੇ ਕਿਹਾ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਸਤੰਬਰ ‘ਚ ਸਪੂਤਨਿਕ ਵੀ ਦਾ ਉਤਪਾਦਨ ਸ਼ੁਰੂ ਕਰੇਗਾ। ਕੁਝ ਹੋਰ ਨਿਰਮਾਤਾ ਵੀ ਭਾਰਤ ‘ਚ ਇਸ ਵੈਕਸੀਨ ਦਾ ਉਤਪਾਦਨ ਕਰਨ ਲਈ ਤਿਆਰ ਹੈ।
ਰੂਸੀ ਸਿੱਧਾ ਨਿਵੇਸ਼ ਫੰਡ ਜੋ ਕਿ ਵਿਸ਼ਵ ਪੱਧਰ ‘ਤੇ ਟੀਕਾਕਰਨ ਨੂੰ ਵਧਾਵਾ ਦੇ ਰਿਹਾ ਹੈ। ਉਸ ਨੇ ਕਿਹਾ ਕਿ ਯੋਜਨਾ ਭਾਰਤ ‘ਚ ਹਰ ਸਾਲ ਵੈਕਸੀਨ ਦੀ 300 ਮਿਲੀਅਨ ਤੋਂ ਜ਼ਿਆਦਾ ਖੁਰਾਕ ਦਾ ਨਿਰਮਾਣ ਕਰਨ ਦੀ ਸੀ ਜਿਸ ਨਾਲ ਇਹ ਸਪੂਤਨਿਕ ਵੀ ਲਈ ਮੁੱਖ ਉਤਪਾਦਨ ਕੇਂਦਰਾਂ ‘ਚ ਤੋਂ ਇਕ ਬਣ ਗਿਆ।
ਰੂਸੀ ਸਿੱਧਾ ਨਿਵੇਸ਼ ਫੰਡ ਨੇ ਇਕ ਬਿਆਨ ‘ਚ ਕਿਹਾ ਪਾਰਟੀਆਂ ਸਤੰਬਰ 2021 ‘ਚ ਪਹਿਲੇ ਬੈਚ ਨਾਲ ਭਾਰਤ ‘ਚ ਹਰ ਸਾਲ ਵੈਕਸੀਨ ਦੀ 300 ਮਿਲੀਅਨ ਤੋਂ ਜ਼ਿਆਦਾ ਖੁਰਾਕ ਦਾ ਉਤਪਾਦਨ ਕਰਨ ਦਾ ਇਰਾਦਾ ਰੱਖਦੀ ਹੈ।