International

ਤਾਈਵਾਨ ਨਾਲ ਪੰਗਾ ਲੈਣਾ ਬੰਦ ਕਰੇ ਚੀਨ : ਅਮਰੀਕਾ

ਵਾਸ਼ਿੰਗਟਨ-  ਚੀਨੀ ਲੜਾਕੂ ਜਹਾਜ਼ਾਂ ਦੇ ਤਾਈਵਾਨ ਦੇ ਹਵਾਈ ਖੇਤਰ ਵਿਚ ਵੜਨ ਤੋਂ ਬਾਅਦ ਅਮਰੀਕਾ ਨੇ ਅਪਣੀ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਅਮਰੀਕਾ ਨੇ ਇਸ ਘਟਨਾ ’ਤੇ ਚਿੰਤਾ ਜਤਾਈ ਹੈ। ਅਮਰੀਕੀ ਪ੍ਰਸ਼ਾਸਨ ਨੇ ਬੀਜਿੰਗ ਦੇ ਡਿਪਲੋਮੈਟ ਨੂੰ ਤਾਈਵਾਨ ਦੇ ਖ਼ਿਲਾਫ਼ ਕਿਸੇ ਤਰ੍ਹਾ ਦਾ ਸੈਨਿਕ ਜਾਂ ਆਰਥਿਕ ਦਬਾਅ ਨਹੀਂ ਬਣਾਉਣ ਦੀ ਅਪੀਲ ਕੀਤੀ ਹੈ। ਤਾਈਵਾਨ ਦੇ ਹਵਾਈ ਖੇਤਰ ਵਿਚ ਚੀਨ ਦੇ ਲੜਾਕੂ ਜਹਾਜ਼ਾਂ ਦੀ ਐਂਟਰੀ ਦੇ ਕੁਝ ਘੰਟੇ ਬਾਅਦ ਅਮਰੀਕਾ ਦੀ Îਇਹ ਪ੍ਰਤੀਕ੍ਰਿਆ ਸਾਹਮਣੇ ਆਈ ਹੈ। ਖ਼ਾਸ ਗੱਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਸਹੁੰ ਚੁੱਕ ਸਮਾਰੋਹ ਦੇ ਤਿੰਨ ਦਿਨ ਬਾਅਦ ਪਹਿਲੀ ਵਾਰ ਅਮਰੀਕੀ ਪ੍ਰਸ਼ਾਸਨ ਨੇ ਚੀਨ ਨੂੰ ਤਾਈਵਾਨ ਦੇ ਕਿਸੇ ਤਰ੍ਹਾਂ ਦੇ ਦਖ਼ਲ ਨੂੰ ਮਨ੍ਹਾ ਕੀਤਾ ਹੈ।
ਅਮਰੀਕੀ ਪ੍ਰਸ਼ਾਸਨ ਦੀ ਇਸ ਪਹਿਲ ਨੂੰ ਇਸ ਰੂਪ ਵਿਚ ਦੇਖਿਆ ਜਾ ਰਿਹਾ ਹੈ ਕਿ ਤਾਈਵਾਨ ਦੇ ਮਾਮਲੇ ਵਿਚ ਉਸ ਦੇ ਨਜ਼ਰੀਏ ਵਿਚ ਕੋਈ ਬਦਲਾਅ ਨਹੀਂ ਆÎਇਆ।
ਟਰੰਪ ਦਾ ਚੀਨ ਦੇ ਪ੍ਰਤੀ ਨਜ਼ਰੀਆ ਕਾਫੀ ਹਮਲਾਵਰ ਹੋਇਆ ਕਰਦਾ ਸੀ। ਰਾਜ ਵਿਭਾਗ ਨੇ ਕਿਹਾ ਕਿ ਤਾਈਵਾਨ ਦੇ ਲਈ ਅਮਰੀਕਾ ਦੀ ਪ੍ਰਤੀਬੱਧਤਾ ਰੌਕ ਸੌਲਿਡ ਹੈ ਅਤੇ ਸ਼ਾਂਤੀ ਅਤੇ ਰਖ ਰਖਾਅ ਵਿਚ ਯੋਗਦਾਨ ਕਰਦੀ ਹੈ।
ਵਿਦੇਸ਼ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਤਾਈਵਾਨ ਦੇ ਸੁਰੱਖਿਆ ਦੇ ਪ੍ਰਤੀ ਅਮਰੀਕਾ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ। ਅਮਰੀਕਾ ਇਸ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਦੇ ਲਈ ਕੋਸ਼ਿਸ਼ ਕਰਦਾ ਰਹੇਗਾ। ਵਿਦੇਸ਼ ਵਿਭਾਗ ਨੇ ਅਪਣੇ ਬਿਆਨ ਨੂੰ ਮੁੜ ਦੁਹਰਾਇਆ ਕਿ ਅਸੀਂ ਭਾਰਤੀ ਪ੍ਰਸ਼ਾਂਤ ਖੇਤਰ ਵਿਚ ਅਪਣੇ ਦੋਸਤਾਂ ਅਤੇ ਸਹਿਯੋਗੀਆਂ ਦੇ ਨਾਲ ਖੜ੍ਹੇ ਰਹਾਂਗੇ। ਅਸੀਂ ਤਾਈਵਾਨ ਦੀ ਸਹਾਇਤਾ ਕਰਨੀ ਜਾਰੀ ਰੱਖਾਗੇ।

Show More

Related Articles

Leave a Reply

Your email address will not be published. Required fields are marked *

Close