National

ਭਾਰਤ ‘ਚ ਸਿਰਫ ਛੇ ਦਿਨਾਂ ਦੌਰਾਨ ਹੀ ਲੱਗ ਗਏ 10 ਲੱਖ ਲੋਕਾਂ ਨੂੰ ਟੀਕੇ

ਨਵੀਂ ਦਿੱਲੀ –  ਦੁਨੀਆ ਦੇ ਹੋਰਨਾਂ ਦੇਸ਼ਾਂ ਦੀ ਤੁਲਨਾ ‘ਚ ਸਾਡੇ ਦੇਸ਼ ਵਿਚ ਟੀਕਾਕਰਨ ਮੁਹਿੰਮ ਦੀ ਰਫ਼ਤਾਰ ਤੇਜ਼ ਹੈ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਦੇਸ਼ ਵਿਚ ਸਿਰਫ਼ ਛੇ ਦਿਨਾਂ ਅੰਦਰ 10 ਲੱਖ ਲੋਕਾਂ ਨੂੰ ਕੋਰੋਨਾ ਦੇ ਟੀਕੇ ਲੱਗੇ ਹਨ। ਇਹ ਇਕ ਅਜਿਹਾ ਅੰਕੜਾ ਹੈ ਜਿਸ ਨੇ ਅਮਰੀਕਾ ਤੇ ਬਰਤਾਨੀਆ ਵਰਗੇ ਦੇਸ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਮੰਤਰਾਲੇ ਅਨੁਸਾਰ ਦੇਸ਼ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤਕ ਕਰੀਬ 16 ਲੱਖ ਲੋਕਾਂ ਨੂੰ ਟੀਕੇ ਲੱਗ ਚੁੱਕੇ ਹਨ। ਮੰਤਰਾਲੇ ਨੇ ਦੱਸਿਆ ਕਿ 10 ਲੱਖ ਦਾ ਅੰਕੜਾ ਪਾਰ ਕਰਨ ਵਿਚ ਬਰਤਾਨੀਆ ਨੂੰ 18 ਦਿਨ ਤੇ ਅਮਰੀਕਾ ਨੂੰ 10 ਦਿਨ ਦਾ ਸਮਾਂ ਲੱਗਾ।

ਮੰਤਰਾਲੇ ਨੇ ਦੱਸਿਆ ਕਿ 24 ਜਨਵਰੀ ਸਵੇਰੇ ਅੱਠ ਵਜੇ ਤਕ ਕਰੀਬ 16 ਲੱਖ (15, 82,201) ਲਾਭਪਾਤਰੀਆਂ ਨੂੰ ਟੀਕੇ ਲੱਗੇ ਹਨ। ਪਿਛਲੇ 24 ਘੰਟਿਆਂ ਵਿਚ ਦੇਸ਼ ਭਰ ਵਿਚ 3512 ਸੈਸ਼ਨਾਂ ਵਿਚ ਕਰੀਬ ਦੋ ਲੱਖ (1,91,609) ਲੋਕਾਂ ਨੂੰ ਟੀਕੇ ਲੱਗੇ। ਉਧਰ ਹੁਣ ਤਕ ਟੀਕਾਕਰਨ ਲਈ 27,920 ਸੈਸ਼ਨ ਕੀਤੇ ਜਾ ਚੁੱਕੇ ਹਨ।

Show More

Related Articles

Leave a Reply

Your email address will not be published. Required fields are marked *

Close