Sports

ਡਿਵੀਲੀਅਰਸ ਦੀ ਕਮੀ ਨੂੰ ਪੂਰਾ ਕਰੇਗਾ ਇਹ ਅਫਰੀਕੀ ਖਿਡਾਰੀ, 91 ਦੀ ਔਸਤ ਨਾਲ ਬਣਾ ਰਿਹੈ ਦੌੜਾਂ

ਏ. ਬੀ. ਡਿਵੀਲੀਅਰਸ ਤੋਂ ਬਾਅਦ ਹੁਣ ਉਨ੍ਹਾਂ ਦੀ ਕਮੀ ਨੂੰ ਪੂਰਾ ਕਰਨ ਲਈ ਅਫਰੀਕੀ ਟੀਮ ਨੂੰ ਇਕ ਅਜਿਹਾ ਖਤਰਨਾਕ ਬੱਲੇਬਾਜ ਮਿਲ ਗਿਆ ਹੈ ਜੋ ਡਿਵੀਲੀਅਰਸ ਦੀ ਜਗ੍ਹਾ ਲੈ ਸਕਦਾ ਹੈ। ਇਸ ਖਿਡਾਰੀ ਦਾ ਨਾਂ ਵੈਨ ਡੇਰ ਡੂਸਨ (30 ਸਾਲਾਂ) ਹੈ ਉਨ੍ਹਾਂ ਨੇ ਇਸ ਸਾਲ ਦ.ਅਫਰੀਕਾ ਦੀ ਵਨ ਡੇ ਟੀਮ ‘ਚ ਡੈਬਿਊ ਕੀਤਾ ਹੈ। ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਡੂਸਨ ਅਫਰੀਕੀ ਟੀਮ ਦੇ ਮਹੱਤਵਪੂਰਨ ਮੈਂਬਰ ਬਣ ਗਏ। ਗੌਰ ਹੋਵੇ ਕਿ ਕ੍ਰਿਕਟ ਇਤਹਾਸ ਦੇ ਸਭ ਤੋਂ ਮਹਾਨ ਬੱਲੇਬਾਜਾਂ ‘ਚ ਗਿਣੇ ਜਾਣ ਵਾਲੇ ਦੱਖਣੀ ਅਫਰੀਕਾ ਦੇ ਪੂਰਵ ਕਪਤਾਨ ਏ. ਬੀ. ਡੀਵਿਲੀਅਰਸ ਨੇ ਪਿਛਲੇ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਡੂਸਨ ਦਾ ਹੁਣ ਤੱਕ ਦਾ ਪ੍ਰਦਰਸ਼ਨ
ਡਿਵੀਲੀਅਰਸ ਦੀ ਤਰ੍ਹਾਂ ਹੀ ਸੱਜੇ ਹੱਥ ਦੇ ਬੱਲੇਬਾਜ ਡੂਸਨ ਮਧਕਰਮ ‘ਚ ਬੱਲੇਬਾਜੀ ਕਰਦੇ ਹਨ। ਡੂਸਨ ਨੇ ਹੁਣ ਤੱਕ ਵਨ ਡੇ ਕਰੀਅਰ ਦੇ 7 ਮੈਚਾਂ ‘ਚ ਹਿੱਸਾ ਲਿਆ, ਜਿਸ ‘ਚੋਂ 6 ਪਾਰੀਆਂ ‘ਚ ਬੱਲੇਬਾਜੀ ਕਰਦੇ ਹੋਏ 91.66 ਦੀ ਔਸਤ ਨਾਲ 275 ਰਨ (3 ਵਾਰ ਨਾਬਾਦ) ਬਣਾਏ ਹਨ। ਇਸ ‘ਚ 3 ਅਰਧ ਸੈਂਕੜੇ ਵੀ ਸ਼ਾਮਲ ਹਨ।
ਡਿਵੀਲੀਅਰਸ ਦੇ ਵਨ ਡੇ ਕਰੀਅਰ ‘ਤੇ ਇਕ ਨਜ਼ਰ
ਡਿਵੀਲੀਅਰਸ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ‘ਚ 228 ਮੈਚਾਂ ‘ਚ 53.5 ਦੇ ਔਸਤ ਨਾਲ 9577 ਦੌੜਾਂ ਬਣਾਏ ਜਿਸ ‘ਚ 25 ਸੈਂਕੜੇ ਤੇ 53 ਅਰਧ ਸੈਂਕੜੇ ਵੀ ਸ਼ਾਮਲ ਹਨ। ਇਸ ਦੌਰਾਨ ਡੀ ਵਿਲੀਅਰਸ ਨੇ 840 ਚੌਕੇ ਤੇ 204 ਛੱਕੇ ਵੀ ਲਗਾਏ।

Show More

Related Articles

Leave a Reply

Your email address will not be published. Required fields are marked *

Close