Sports

ਦੂਜਾ ਵਨਡੇ ਮੈਚ: ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ 251 ਰਨਾਂ ਦਾ ਟੀਚਾ

ਭਾਰਤੀ ਟੀਮ ਦੇ ਬੱਲੇਬਾਜ਼ ਵਿਰਾਟ ਕੋਹਲੀ ਵਲੋਂ ਉਲਟ ਹਾਲਾਤਾਂ ’ਚ ਖੇਡੀ ਗਈ ਸ਼ਤਕੀ ਪਾਰੀ 116 ਰਨਾਂ ਦੇ ਦਮ ਤੇ ਭਾਰਤੀ ਟੀਮ ਨੇ ਦੂਜੇ ਵਨਡੇ ਮੈਚ ਵਿਚ ਆਸਟ੍ਰੇਲੀਆ ਸਾਹਮਣੇ 251 ਰਨਾਂ ਦਾ ਟੀਚਾ ਰਖਿਆ। ਨਾਗਪੁਰ ਚ ਖੇਡੇ ਜਾ ਰਹੇ ਪੰਜ ਮੈਚਾਂ ਦੀ ਲੜੀ ਦੇ ਦੂਜੇ ਮੁਕਾਬਲੇ ਚ ਵਿਰਾਟ ਕੋਹਲੀ ਨੇ ਕਪਤਾਨੀ ਪਾਰੀ ਖੇਡਦਿਆਂ ਆਪਣੇ ਵਨਡੇ ਕਰਿਅਰ ਦਾ 40ਵਾਂ ਸੈਂਕੜਾ ਬਣਾ ਲਿਆ।ਵਿਰਾਟ ਤੋਂ ਇਲਾਵਾ ਕੋਈ ਵੀ ਦੂਜਾ ਬੱਲੇਬਾਜ਼ ਮੈਦਾਨ ਤੇ ਨਹੀਂ ਟਿੱਕ ਸਕਿਆ। ਭਾਰਤੀ ਟੀਮ ਆਪਣੀ ਪਾਰੀ ਦੌਰਾਨ ਕੁੱਲ 48.2 ਓਵਰਾਂ ਚ 250 ਰਨ ਬਣਾ ਕੇ ਆਲ–ਆਊਟ ਹੋ ਗਈ। ਵਿਰਾਟ ਤੋਂ ਇਲਾਵਾ ਵਿਜੇ ਸ਼ੰਕਰ ਨੇ 46 ਰਨ ਬਣਾਏ ਜਦਕਿ ਰੋਹਿਤ ਸ਼ਰਮਾ ਤੇ ਐਮਐਸ ਧੋਨੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।ਆਸਟ੍ਰੇਲੀਆ ਵਲੋਂ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ ਜਦਕਿ ਏਡਮ ਜੰਪਾ ਨੇ 2 ਵਿਕਟਾਂ ਲੈਣ ਚ ਸਫ਼ਲ ਰਹੇ। ਨਾਥਨ ਲਿਓਨ, ਗਲੇਨ ਮੈਕਸਵੈਲ ਤੇ ਕੋਲਟਰ ਨਾਇਲ ਨੇ 1–1 ਵਿਕਟਾਂ ਲਈਆਂ।ਵਿਰਾਟ ਕੋਹਲੀ ਵੱਡਾ ਸ਼ਾਟ ਖੇਡਦ ਦੇ ਚੱਕਰ ਚ 120 ਗੇਂਦਾਂ ਚ 116 ਰਨ ਬਣਾ ਕੇ ਆਊਟ ਹੋ ਗਏ।

Show More

Related Articles

Leave a Reply

Your email address will not be published. Required fields are marked *

Close