International

ਆਸਟ੍ਰੇਲੀਆ ਦੇ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ

ਸਿਡਨੀ, ਆਸਟ੍ਰੇਲੀਅਨ ਰੱਖਿਆ ਮੰਤਰੀ ਕ੍ਰਿਸਟੋਫਰ ਪਾਈਨੇ ਅਤੇ ਡਿਫੈਂਸ ਇੰਡਸਟਰੀ ਮੰਤਰੀ ਸਟੀਵਨ ਕੀਓਬੋ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਮਈ ‘ਚ ਹੋਣ ਵਾਲੀਆਂ ਚੋਣਾਂ ‘ਚ ਖੜ੍ਹੇ ਨਹੀਂ ਹੋਣਗੇ। ਇਸ ਤੋਂ ਪਹਿਲਾਂ ਸਾਬਕਾ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਹੈ। ਇਨ੍ਹਾਂ ਸਾਰਿਆਂ ਵਲੋਂ ਲਿਬਰਲ ਪਾਰਟੀ ਦਾ ਸਾਥ ਛੱਡਣ ‘ਤੇ ਕਈ ਸਵਾਲ ਉੱਠ ਰਹੇ ਹਨ। ਹਾਲਾਂਕਿ ਇਨ੍ਹਾਂ ਸਾਰਿਆਂ ਵਲੋਂ ਕਿਹਾ ਗਿਆ ਕਿ ਉਹ ਆਸ ਕਰਦੇ ਹਨ ਕਿ ਲਿਬਰਲ ਪਾਰਟੀ ਚੰਗੀਆਂ ਵੋਟਾਂ ਲੈ ਕੇ ਜਿੱਤੇਗੀ। ਤੁਹਾਨੂੰ ਦੱਸ ਦਈਏ ਕਿ ਕ੍ਰਿਸਟੋਫਰ ਪਾਈਨੇ ਸਟੁਰਟ ਸੀਟ ਤੋਂ 1993 ਤੋਂ ਸੰਸਦ ਮੈਂਬਰ ਹਨ ਅਤੇ ਹੁਣ ਉਨ੍ਹਾਂ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇਸੇ ਕਾਰਨ ਕਿਹਾ ਜਾ ਰਿਹਾ ਹੈ ਕਿ ਲਿਬਰਲ ਪਾਰਟੀ ‘ਚ ਅਸਤੀਫਿਆਂ ਦੀ ਝੜੀ ਲੱਗ ਗਈ ਹੈ। ਇਸ ਐਲਾਨ ਨਾਲ ਸਿਆਸੀ ਮਾਹੌਲ ਕਾਫੀ ਗਰਮਾ ਗਿਆ ਹੈ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਇਸ ਵਾਰ ਲਿਬਰਲ ਪਾਰਟੀ ਜਿੱਤ ਹਾਸਲ ਨਾ ਕਰ ਸਕੇ। ਕ੍ਰਿਸਟੋਫਰ ਪਾਈਨੇ ਪਿਛਲੇ 26 ਸਾਲਾਂ ਤੋਂ ਇਸ ਸੀਟ ‘ਤੇ ਹਨ ਅਤੇ ਉਹ ਚਾਹੁੰਦੇ ਹਨ ਕਿ ਅਗਲਾ ਉਮੀਦਵਾਰ ਵੀ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖ ਕੇ ਕਾਰਜ ਕਰੇ। ਪ੍ਰਧਾਨ ਮੰਤਰੀ ਮੌਰੀਸਨ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਗਈਆਂ ਹਨ ਕਿਉਂਕਿ ਹੁਣ ਉਨ੍ਹਾਂ ਨੂੰ ਕਈ ਹੋਰ ਯੋਗ ਉਮੀਦਵਾਰ ਲੱਭਣੇ ਪੈਣਗੇ। ਤੁਹਾਨੂੰ ਦੱਸ ਦਈਏ ਕਿ ਮੌਰੀਸਨ ਦੇ ਕਮਾਨ ਸੰਭਾਲਣ ਮਗਰੋਂ ਬਹੁਤ ਸਾਰੇ ਨੇਤਾ ਜਾਂ ਤਾਂ ਲਿਬਰਲ ਪਾਰਟੀ ਨੂੰ ਛੱਡ ਚੁੱਕੇ ਹਨ ਅਤੇ ਜਾਂ ਫਿਰ ਇਸ ਨੂੰ ਛੱਡਣ ਦੇ ਵਿਚਾਰ ਬਣਾ ਰਹੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਮਈ ‘ਚ ਹੋਣ ਵਾਲੀਆਂ ਚੋਣਾਂ ‘ਚ ਮੌਰੀਸਨ ਦੀ ਸਥਿਤੀ ਕਮਜ਼ੋਰ ਹੀ ਰਹੇਗੀ।

Show More

Related Articles

Leave a Reply

Your email address will not be published. Required fields are marked *

Close