International

ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ 4.7 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ ਦੌਸ਼ ਹੇਠ ਨਿਊਯਾਰਕ ਦੀ ਅਦਾਲਤ ਨੇ ਸੁਣਾਈ 4 ਸਾਲ ਦੀ ਕੈਦ 

ਨਿਊਯਾਰਕ (ਰਾਜ ਗੋਗਨਾ )—ਕੈਲੀਫੋਰਨੀਆ ਸੂਬੇ ਦੇ ਫਰੀਮਾਂਟ ਦੇ ਰਹਿਣ ਵਾਲੇ ਇਕ ਭਾਰਤੀ ਮੂਲ ਦੇ ਵਿਅਕਤੀ  ਜਸਮਿੰਦਰ ਸਿੰਘ ਨੂੰ ਅਮਰੀਕਾ ਚ’ ਨਵੰਬਰ 2017 ਅਤੇ ਦਸੰਬਰ 2019 ਦੇ ਵਿਚਕਾਰ, ਆਪਣੇ ਚਾਰ ਕਾਰੋਬਾਰੀ  ਸੰਸਥਾਵਾਂ ਦੀ ਆੜ ਵਿੱਚ 4.7 ਮਿਲੀਅਨ ਡਾਲਰ ਦੀ ਧੌਖਾਧੜੀ ਕਰਨ ਦੇ ਦੋਸ਼ ਹੇਠ ਨਿਊਯਾਰਕ ਦੇ ਪੂਰਬੀ ਜਿਲ੍ਹੇ ਦੀ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਅਤੇ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।ਇਥੇ ਦੱਸਣਾ ਬਣਦਾ ਹੈ ਕਿ ਉਸ ਵੱਲੋ ਇਕ ਨਾਮੀ ਅਮਰੀਕਨ ਐਕਸਪ੍ਰੈਸ ਕ੍ਰੈਡ੍ਰਿਟ ਕਾਰਡ ਕੰਪਨੀ ਦੇ ਨਾਲ ਉਸ ਨੂੰ ਫਰਾਡ ਕਰਨ ਦੇ ਦੋਸ ਹੇਠ ਇਹ ਸਜ਼ਾ ਸੁਣਾਈ ਗਈ ਹੈ। ਜਿਸ ਨੇ  10 ਦੇ ਕਰੀਬ ਅਮਰੀਕਨ ਐਕਸਪ੍ਰੈਸ ਕ੍ਰੈਡਿਟ ਕਾਰਡਾਂ ਤੇ  ਲੱਖਾਂ ਡਾਲਰਾਂ ਦੀ ਖਰੀਦ ਫ਼ਰੋਖ਼ਤ ਆਪਣੀਆਂ ਕਾਰੋਬਾਰ ਸੰਸਥਾਵਾਂ ਦੇ ਨਾਂ ਤੇ ਹਜ਼ਾਰਾਂ ਆਈਫੋਨਾਂ ਲਈ ਕੀਤੀ। ਅਤੇ ਉਸ ਨੇ 10 ਅਮਰੀਕਨ ਐਕਸਪ੍ਰੈਸ ਕਾਰਡਾਂ ਦੀ ਫ਼ੋਨਾਂ ਲਈ ਵਰਤੋ ਕੀਤੀ। ਅਤੇ ਹਜ਼ਾਰਾਂ ਆਈ ਫ਼ੋਨ ਐਪਲ ਖਰੀਦੇ ਅਤੇ ਵਿਦੇਸ਼ਾਂ ਵਿੱਚ ਲੱਖਾ ਡਾਲਰਾਂ ਚ’ ਵੇਚਦਾ ਸੀ। ਜਿਕਰਯੋਗ ਹੈ ਕਿ ਇਹ ਇੱਕ ਅਮਰੀਕੀ ਬਹੁ-ਰਾਸ਼ਟਰੀ ਕ੍ਰੈਡਿਟ ਕਾਰਡ ਕੰਪਨੀ  ਹੈ ਜਿਸ ਨੂੰ ਉਸ ਨੇ ਲਗਭਗ 4.7 ਮਿਲੀਅਨ ਡਾਲਰ ਦੀ ਧੋਖਾਧੜੀ ਕੀਤੀ ਸੀ। ਇਸ ਧੌਖਾਧੜੀ ਕਰਨ ਅਤੇ ਉਸ ਦੀ ਧੋਖਾਧੜੀ ਦੀ ਕਮਾਈ ਕਰਨ ਲਈ ਉਸ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕੈਲੀਫੋਰਨੀਆ ਸੂਬੇ ਦੇ ਫਰੀਮਾਂਟ ਦੇ 45 ਸਾਲਾ ਭਾਰਤੀ ਜਸਮਿੰਦਰ ਸਿੰਘ ਨੂੰ ਇਹ ਸ਼ਜਾ ਪਿਛਲੇ ਹਫਤੇ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਵਿੱਚਸੁਣਾਈ ਗਈ ਹੈ।ਅਦਾਲਤੀ ਦਸਤਾਵੇਜ਼ਾਂ ਅਤੇ ਮੁਕੱਦਮੇ ਦੌਰਾਨ ਪੇਸ਼ ਕੀਤੇ ਸਬੂਤਾਂ ਦੇ ਅਨੁਸਾਰ, ਨਵੰਬਰ 2017 ਅਤੇ ਦਸੰਬਰ 2019 ਦੇ ਵਿਚਕਾਰ, ਜਸਮਿੰਦਰ ਸਿੰਘ ਨੇ ਆਪਣੇ ਚਾਰ ਕਾਰੋਬਾਰੀ ਸੰਸਥਾਵਾਂ ਦੀ ਵਰਤੋਂ ਕੀਤੀ ਜਿਨ੍ਹਾਂ ਨੂੰ ਉਸ ਨੇ ਬਣਾਇਆ ਅਤੇ ਨਿਯੰਤਰਿਤ ਕੀਤਾ ਅਤੇ ਉਹਨਾਂ ਸੰਸਥਾਵਾਂ ਦੇ ਨਾਮ ਹੇਠ 10 ਅਮਰੀਕਨ ਐਕਸਪ੍ਰੈਸ ਕ੍ਰੈਡਿਟ ਕਾਰਡ ਤੇ ਹਜ਼ਾਰਾਂ ਐਪਲ ਆਈਫੋਨ ਖਰੀਦੇ ਸਨ। ਅਤੇ ਲੱਖਾਂ ਡਾਲਰਾਂ ਚ’ ਵਿਦੇਸ਼ਾਂ ਵਿੱਚ ਵਿਦੇਸ਼ੀ ਖ਼ਰੀਦਦਾਰਾਂ ਨੂੰ ਆਈਫ਼ੋਨ ਉਸ ਨੇ ਵੇਚੇ ਸਨ।
ਆਪਣੀ ਇਸ ਫਰਾਡ ਸਕੀਮ ਦੇ ਹਿੱਸੇ ਵਜੋਂ,ਜਾਣੇ ਜਾਂਦੇ ਭਾਰਤੀ  ਜਸਮਿੰਦਰ ਸਿੰਘ ਨੇ ਅਮਰੀਕਨ ਐਕਸਪ੍ਰੈਸ ਨੂੰ ਝੂਠ ਦੱਸਿਆ ਕਿ ਉਹ ਆਈਫੋਨ ਦੀ ਖਰੀਦਦਾਰੀ ਤੋਂ ਲਏ ਗਏ ਕੰਪਨੀ ਦਾ ਲਗਭਗ 4.7 ਮਿਲੀਅਨ ਡਾਲਰ ਖਰਚਿਆਂ ਦੀ ਅਦਾਇਗੀ ਕਰਨ ਵਿੱਚ ਉਹ ਅਸਮਰੱਥ ਹੈ। ਸਿੰਘ ਨੇ ਫਿਰ ਇਸ ਘੁਟਾਲੇ ਸਕੀਮ ਦੀ ਕੀਤੀ ਕਮਾਈ ਨੂੰ ਉਸ ਨੇ ਆਪਣੇ ਨਿੱਜੀ ਖਰਚਿਆਂ ਤੇ ਇਸਤੇਮਾਲ ਕੀਤਾ ਜਿੰਨਾਂ ਵਿੱਚ ਲਗਜ਼ਰੀ ਗੱਡੀਆਂ ਅਤੇ ਹੋਰ ਵਸਤੂਆਂ ਖਰੀਦਣ ਲਈ ਵਰਤਿਆ, ਜਿਸ ਵਿੱਚ ਉਸ ਦਾ 1.3 ਮਿਲੀਅਨ ਡਾਲਰ  ਦਾ ਘਰ ਅਤੇ ਲਗਜ਼ਰੀ ਵਾਹਨ ਵੀ ਸ਼ਾਮਿਲ ਹਨ।
Show More

Related Articles

Leave a Reply

Your email address will not be published. Required fields are marked *

Close