International

ਅਮਰੀਕਾ ‘ਚ ਬੁਰੇ ਫੱਸੇ ਚੀਨੀ ਵਿਦਿਆਰਥੀ, ਘਰ ਵਾਪਸੀ ਲਈ ਟਿਕਟ 20 ਹਜ਼ਾਰ ਡਾਲਰ ਤੱਕ ਪਹੁੰਚੀ

ਬੀਜਿੰਗ : ਅਮਰੀਕਾ ‘ਚ ਕੋਰੋਨਾ ਵਾਇਰਸ ਦਾ ਕਹਿਰ ਫੈਲਣ ਤੋਂ ਬਾਅਦ ਉੱਥੇ ਪੜ੍ਹਾਈ ਕਰ ਰਹੇ ਚੀਨ ਦੇ ਵਿਦਿਆਰਥੀਆਂ ‘ਚ ਕਾਫ਼ੀ ਦਹਿਸ਼ਤ ਹੈ। ਸਾਰਿਆਂ ਨੂੰ ਘਰ ਪਰਤਣ ਦੀ ਕਾਹਲ ਹੈ। ਛੇਤੀ ਤੋਂ ਛੇਤੀ ਘਰ ਪਹੁੰਚਣ ਲਈ ਪ੍ਰਾਈਵੇਟ ਜੈੱਟ ‘ਚ ਸੀਟ ਹਾਸਲ ਕਰਨ ਲਈ ਖ਼ੁਸ਼ਹਾਲ ਪਰਿਵਾਰਾਂ ਦੇ ਵਿਦਿਆਰਥੀ 20 ਹਜ਼ਾਰ ਡਾਲਰ ਤਕ ਦਾ ਭੁਗਤਾਨ ਕਰ ਰਹੇ ਹਨ। ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ‘ਚ ਲਾਕਡਾਊਨ ਕਾਰਨ ਜਦੋਂ ਕਮਰਸ਼ੀਅਲ ਉਡਾਨਾਂ ਬੰਦ ਹੋ ਚੁੱਕੀਆਂ ਹਨ ਤਾਂ ਪ੍ਰਾਈਵੇਟ ਜੈੱਟ ਦੀ ਉਮੀਦ ਦੀ ਆਖ਼ਰੀ ਕਿਰਨ ਹਨ। ਇਹ ਪ੍ਰਾਈਵੇਟ ਜੈੱਟ ਕੁਝ ਸਟਾਪ ਲੈ ਕੇ ਸੱਠ ਘੰਟੇ ‘ਚ ਅਮਰੀਕਾ ਤੋਂ ਚੀਨ ਦਾ ਸਫਰ ਪੂਰ ਕਰ ਪਾ ਰਹੇ ਹਨ।
ਸੰਘਾਈ ਦੇ ਵਕੀਲ ਜੇਫ ਗਾਂਗ ਨੇ ਦੱਸਿਆ ਕਿ ਵਿਸਕਾਂਸਿਨ ‘ਚ ਪੜ੍ਹਾਈ ਕਰ ਰਹੀ ਆਪਣੀ ਧੀ ਨੂੰ ਜਦੋਂ ਮੈਂ ਪੁੱਛਿਆ ਕਿ ਉਸ ਨੂੰ ਜੇਬ ਖ਼ਰਚ ਲਈ 1,80,000 ਯੁਆਨ (25,461 ਡਾਲਰ) ਚਾਹੀਦੇ ਹਨ ਜਾਂ ਘਰ ਆਉਣ ਲਈ ਪ੍ਰਾਈਵੇਟ ਜੈੱਟ ਦੀ ਟਿਕਟ ਤਾਂ ਉਸ ਨੇ ਟਿਕਟ ਨੂੰ ਪਹਿਲ ਦਿੱਤੀ।
ਅਮਰੀਕਾ ‘ਚ ਇਸ ਸਮੇਂ ਕੋਰੋਨਾ ਇਨਫੈਕਸ਼ਨ ਪ੍ਰਭਾਵਿਤ ਦੀ ਗਿਣਤੀ ਪੰਜਾਹ ਹਜ਼ਾਰ ਦੇ ਪਾਰ ਹੋ ਗਈ ਹੈ। ਜਦਕਿ ਚੀਨ, ਜਿੱਥੋਂ ਇਹ ਬਿਮਾਰੀ ਦੁਨੀਆ ਭਰ ‘ਚ ਫੈਲੀ ਹੈ, ਨਵੇਂ ਮਾਮਲੇ ਆਉਣੇ ਬੰਦ ਹੋ ਗਏ ਹਨ। ਇਸ ਹਾਲਤ ‘ਚ ਚੀਨੀ ਵਿਦਿਆਰਥੀ ਕਿਸੇ ਤਰ੍ਹਾਂ ਘਰ ਪਹੁੰਚਣਾ ਚਾਹੁੰਦੇ ਹਨ। ਪਰ ਕਮਰਸ਼ੀਅਲ ਉਡਾਣਾਂ ‘ਤੇ ਰੋਕ ਤੇ ਕਟੌਤੀ ਕਾਰਨ ਉਹ ਮੁਸੀਬਤ ‘ਚ ਪੈ ਗੇ ਹਨ। ਹਵਾਈ ਅੰਕੜੇ ਮੁਹੱਈਆ ਕਰਵਾਉਣ ਵਾਲੀ ਏਜੰਸੀ ਵਾਰੀ ਫਲਾਈਟ ਮੁਤਾਬਕ ਮੰਗਲਵਾਰ ਨੂੰ ਚੀਨ ਤੋਂ ਆਉਣ-ਜਾਣ ਵਾਲੀਆਂ 3800 ਕਮਰਸ਼ੀਅਲ ਉਡਾਣਾਂ ‘ਚ 3120 ਉਡਾਨਾਂ ਰੱਦ ਰਹੀਆਂ। ਇਸ ਕਾਰਨ ਹਵਾਈ ਟਿਕਟਾਂ ਦੀ ਮੰਗ ਬਹੁਤ ਵਧ ਗਈ। ਦੁਨੀਆ ਭਰ ‘ਚ ਚਾਰਟਡ ਫਲਾਈਟ ਸੰਚਾਲਤ ਕਰਨ ਵਾਲੀ ਕੰਪਨੀ ਪ੍ਰਾਈਵੇਟ ਫਲਾਈ ਦੀ ਕਮਰਸ਼ੀਅਲ ਡਾਇਰੈਕਟਰ ਏਨੇਲਿਸ ਗਰਸ਼ੀਆ ਨੇ ਦੱਸਿਆ ਕਿ ਕਈ ਅਮੀਰ ਚੀਨੀ ਪਰਿਵਾਰਾਂ ਵੱਲੋਂ ਏਜੰਟ ਪ੍ਰਰਾਈਵੇਟ ਜੈੱਟ ਜਹਾਜ਼ ਕੰਪਨੀਆਂ ਨਾਲ ਸੰਪਰਕ ਸਾਧ ਰਹੇ ਹਨ ਜਿਹੜੇ ਸਮੂਹਾਂ ‘ਚ ਵਿਦਿਆਰਥੀਆਂ ਨੂੰ ਸਵਦੇਸ਼ ਲੈ ਕੇ ਜਾ ਸਕਣ।
ਬੀਜਿੰਗ ਤੋਂ ਸ਼ੰਘਾਈ ਕਮਰਸ਼ੀਅਲ ਉਡਾਨਾਂ ‘ਤੇ ਰੋਕ ਲਗਾਏ ਜਾਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸੰਘਾਈ ਤੋਂ ਵੀ ਕੌਮਾਂਤਰੀ ਉਡਾਣਾਂ ‘ਤੇ ਛੇਤੀ ਰੋਕ ਲੱਗ ਜਾਵੇਗੀ। ਹਾਂਗਕਾਂਗ ਤੇ ਮਕਾਊ ਨੇ ਟ੍ਰਾਂਸਜ਼ਿਟ ਉਡਾਨਾਂ ‘ਤੇ ਪਹਿਲਾਂ ਹੀ ਰੋਕ ਲਗਾ ਦਿੱਤੀ ਹੈ। ਇਸ ਹਾਲਤ ‘ਚ ਸੂਰਤ ‘ਚ ਲਾਸ ਏਂਜਲਸ ਤੋਂ ਸ਼ੰਘਾਈ ਤਕ 14 ਸੀਟਾਂ ਵਾਲਾ ਬੰਬਾਰਡੀਅਰ-6000 ਜਹਾਜ਼ 325300 ਡਾਲਰ ‘ਚ ਕਿਰਾਇਆ ਲੈ ਰਿਹਾ ਹੈ। ਇਸ ਹਿਸਾਬ ਨਾਲ ਪ੍ਰਤੀ ਵਿਅਕਤੀ ਕਿਰਾਇਆ 23000 ਪੈ ਰਿਹਾ ਹੈ।
ਇਕ ਹੋਰ ਕੰਪਨੀ ਏਅਰ ਚਾਰਟਰ ਕੇਪੀਆਰ ਤੇ ਐਡਵਰਟਾਈਜ਼ਿੰਗ ਮੈਨੇਜਰ ਗਲੇਨ ਫਲਿਪਸ ਨੇ ਦੱਸਿਆ ਕਿ ਹੁਣੇ ਦੇ ਦਿਨਾਂ ‘ਚ ਉਨ੍ਹਾਂ ਨੇ ਚੀਨ ਦੇ ਨਾਗਰਿਕਾਂ ਲਈ ਅਮਰੀਕਾ ਦੇ ਨਿਊਯਾਰਕ ਤੇ ਬੋਸਟਨ ਸ਼ਹਿਰ ‘ਚ ਸ਼ੰਘਾਈ, ਸੈਨ ਜੋਸ ਤੋਂ ਹਾਂਗਕਾਂਗ ਲਾਸ ਏਂਜਲਸ ਤੋਂ ਗਵਾਂਗਝੂ ਵਿਚਕਾਰ ਚਾਰਟਡ ਫਲਾਈਟ ਦਾ ਪ੍ਰਬੰਧ ਕੀਤਾ ਹੈ।

Show More

Related Articles

Leave a Reply

Your email address will not be published. Required fields are marked *

Close