Canada

ਅਜੇ ਵੀ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ ਅਲਬਰਟਾ ਦੇ ਬਹੁਤੇ ਕਾਰੋਬਾਰ

ਕੈਲਗਰੀ, (ਦੇਸ ਪੰਜਾਬ ਟਾਇਮਜ਼): ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਕਾਰੋਬਾਰੀਆਂ ਨੂੰ ਮਹਾਂਮਾਰੀ ਦੇ ਦੌਰਾਨ ਪਿਆ ਘਾਟਾ ਜੂਨ ਦੇ ਮੁਕਾਬਲੇ ਜੁਲਾਈ ਮਹੀਨੇ ‘ਚ ਕਾਫੀ ਹੱਦ ਤੱਕ ਘਟਣਾ ਸ਼ੁਰੂ ਹੋਇਆ ਹੈ।
ਪਰ ਜੇਕਰ ਅਲਬਰਟਾ ਸੂਬੇ ਦੀ ਗੱਲ ਕਰੀਏ ਤਾਂ ਇਥੇ ਕਾਰੋਬਾਰੀਆਂ ਦੇ ਹਾਲਾਤ ਕੈਨੇਡਾ ਦੇ ਬਾਕੀ ਸੂਬਿਆਂ ਨਾਲੋਂ ਕਿਤੇ ਪਿੱਛੇ ਜਾਪ ਰਹੇ ਹਨ, ਅਲਬਰਟਾ ਦੇ ਕਾਰੋਬਾਰੀ ਇਸ ਮਹਾਂਮਾਰੀ ਨਾਲ ਪਏ ਘਾਟੇ ਤੋਂ ਉਭਰ ਲਈ ਅਜੇ ਵੀ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ।
ਅਲਬਰਟਾ ਦੀ ਪ੍ਰੋਵਿੰਸ਼ੀਅਲ ਅਫੇਅਰਜ਼ ਦੀ ਡਾਇਰੈਕਟਰ ਐਨੀ ਡੋਰਮਥ ਦਾ ਕਹਿਣਾ ਹੈ ਕਿ ਅਲਬਰਟਾ ਦੇ 19 ਫੀਸਦੀ ਛੋਟੇ ਕਾਰੋਬਾਰੀ ਆਪਣਾ ਕੰਮ ਧੰਦਾ ਬੰਦ ਕਰਨ ਦੀ ਤਿਆਰੀ ‘ਚ ਜਾਂ ਦੀਵਾਲੀਆਪਨ ਦੀ ਘੋਸ਼ਣਾ ਕਰ ਚੁੱਕੇ ਹਨ। ਡੋਰਮਥ ਨੇ ਕਿਹਾ ਕਿ ਫੈਡਰਲ ਸਰਕਾਰ ਵਲੋਂ ਚਲਾਏ ਗਏ ਸਹਾਇਤਾਂ ਪ੍ਰੋਗਰਾਮਾਂ ਦੇ ਖਤਮ ਹੋਣ ਤੋਂ ਬਾਅਦ ਇਹ ਅੰਕੜੇ ਹੋਰ ਵੱਧ ਸਕਦੇ ਹਨ। ਉਨ੍ਹਾਂ ਕਿਹਾ ਇਹ ਅਨੁਮਾਨ ਹੈ ਕਿ 42000 ਅਲਬਰਟਾ ਦੇ ਕਾਰੋਬਾਰ ਬੰਦ ਹੋਣ ਦੀ ਕਾਗਾਰ ‘ਤੇ ਹਨ।
ਇਸ ਸਮੇਂ ਅਲਬਰਟਾ ਦੇ ਹਾਲਾਤ ਕੈਨੇਡਾ ਦੇ ਬਾਕੀ ਸੂਬਿਆਂ ਨਾਲੋਂ ਕਾਫੀ ਨਾਜ਼ੁਕ ਹਨ ਅਤੇ ਛੋਟੇ ਕਾਰੋਬਾਰ ਲਗਾਤਾਰ ਘੱਟ ਬੰਦ ਹੋ ਰਹੇ ਹਨ। ਉਧਰ ਸੀ.ਐਫ਼.ਆਈ.ਬੀ. ਗ੍ਰਾਹਕਾਂ ਨੂੰ ਸਥਾਨਕ ਖਰੀਦਦਾਰੀ ਕਰਨ ਲਈ ਉਤਸ਼ਾਹਤ ਕਰ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close