National

‘ਪੁਲਵਾਮਾ ਅੱਤਵਾਦੀ ਹਮਲੇ ਪਿੱਛੇ ਮਸੂਦ ਅਜ਼ਹਰ ਦੇ ਭਤੀਜੇ ਦਾ ਹੱਥ’

ਅੱਜ ਜਿੱਥੇ ਸੁਰੱਖਿਆ ਬਲਾਂ ਤੇ ਹੋਰ ਜਾਂਚ ਏਜੰਸੀਆਂ ਨੇ ਦੱਸਿਆ ਹੈ ਕਿ ਵੀਰਵਾਰ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ਲਈ 150 ਤੋਂ 200 ਕਿਲੋਗ੍ਰਾਮ ਆਰਡੀਐਕਸ ਦੀ ਵਰਤੋਂ ਕੀਤੀ ਗਈ ਸੀ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸੀਆਰਪੀਐੱਫ਼ ਦੇ ਜਵਾਨਾਂ ਦੇ ਮਾਸ ਦੇ ਟੁਕੜੇ ਬੁਰੀ ਤਰ੍ਹਾਂ ਤਬਾਹ ਹੋਈ ਬੱਸ ਦੇ ਸੜੇ ਹੋਏ ਲੋਹੇ ਨਾਲ ਇੰਝ ਚਿਪਕੇ ਹੋਏ ਸਨ ਕਿ ਉਹ ਲਾਹਿਆਂ ਵੀ ਲਹਿ ਨਹੀਂ ਰਹੇ। ਹਾਲੇ ਤੱਕ ਸੁਰੱਖਿਆ ਏਜੰਸੀਆਂ ਨੂੰ ਇਹ ਵੀ ਸਮਝ ਨਹੀਂ ਆ ਰਹੀ ਕਿ ਆਖ਼ਰ ਇੰਨੀ ਭਾਰੀ ਮਾਤਰਾ ਵਿੱਚ ਆਰਡੀਐਕਸ ਕਸ਼ਮੀਰ ਵਾਦੀ ਵਿੱਚ ਕਿਵੇਂ ਤੇ ਕਿੱਥੋਂ ਆ ਗਿਆ ਤੇ ਫਿਰ ਕਿਹੜੇ ਵੇਲੇ ਅਤੇ ਕਿੱਥੇ ਉਹ ਕਾਰ ਦੇ ਕੋਣੇ–ਕੋਣੇ ਵਿੱਚ ਫ਼ਿੱਟ ਕੀਤਾ ਗਿਆ? ਇਸ ਦੇ ਨਾਲ ਹੀ ਖ਼ੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ – ‘ਇਸ ਹਮਲੇ ਪਿੱਛੇ ਬਦਨਾਮ ਅੱਤਵਾਦੀ ਅਤੇ ਜੈਸ਼–ਏ–ਮੁਹੰਮਦ ਨਾਂਅ ਦੀ ਦਹਿਸ਼ਤਗਰਦ ਜੱਥੇਬੰਦੀ ਦੇ ਬਾਨੀ ਤੇ ਮੁਖੀ ਮਸੂਦ ਅਜ਼ਹਰ ਦੇ ਭਤੀਜੇ ਅਤਹਰ ਇਬਰਾਹਿਮ ਦਾ ਹੱਥ ਹੈ।’ ਇਹ ਅਤਹਰ ਇਬਰਾਹਿਮ ਮਸੂਦ ਅਜ਼ਹਰ ਦੇ ਵੱਡੇ ਭਰਾ ਦਾ ਪੁੱਤਰ ਹੈ।ਆਤਮਘਾਤੀ ਬੰਬਾਰ 22 ਸਾਲਾ ਆਦਿਲ ਅਹਿਮਦ ਡਾਰ ਸੀ; ਜਿਸ ਨੇ ਆਪਣੀ ਸਕੌਰਪੀਓ ਕਾਰ ਲਿਆ ਕੇ ਸੀਆਰਪੀਐੱਫ਼ ਜਵਾਨਾਂ ਦੀ ਬੱਸ ਵਿੱਚ ਮਾਰੀ ਸੀ। ਸੁਰੱਖਿਆ ਤੇ ਖ਼ੁਫ਼ੀਆ ਅਧਿਕਾਰੀਆਂ ਨੇ ਆਪਣੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਪੁਲਵਾਮਾ ਧਮਾਕੇ ਲਈ ਬੰਬ ਬਣਾਉਣ ਵਾਲਾ ਅੱਤਵਾਦੀ ਇਸ ਵੇਲੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਸ਼ਹਿਰ ਮੁਜ਼ੱਫ਼ਰਾਬਾਦ ਵਿੱਚ ਹੈ। ਸੂਤਰਾਂ ਨੇ ਬੰਬ ਬਣਾਉਣ ਵਾਲੇ ਅੱਤਵਾਦੀ ਦਾ ਨਾਂਅ ਤਾਂ ਨਹੀਂ ਦੱਸਿਆ ਕਿਉਂਕਿ ਉਸ ਨੂੰ ਬਹੁਤ ਸਖ਼ਤ ਸੁਰੱਖਿਆ ਘੇਰੇ ਵਿੱਚ ਰੱਖਿਆ ਗਿਆ ਹੈ। ਇਸ ਧਮਾਕੇ ਵਿੱਚ ਸਕੌਰਪੀਓ ਗੱਡੀ ਦੇ ਰਜਿਸਟਰੇਸ਼ਨ ਨੰਬਰ ਤੇ ਉਸ ਦੀ ਹੋਰ ਕਿਸੇ ਪਛਾਣ ਦੀ ਵੀ ਕੋਈ ਬਹੁਤੀ ਸੰਭਾਵਨਾ ਵਿਖਾਈ ਨਹੀਂ ਦੇ ਰਹੀ ਕਿਉਂਕਿ ਗੱਡੀ ਦਾ ਐਕਸਲ ਵੀ ਟੋਟੇ–ਟੋਟੇ ਹੋ ਚੁੱਕਾ ਹੈ। ਫਿਰ ਵੀ ਉਸ ਵਾਹਨ ਦੇ ਟੋਟੇ ਜੋੜ ਕੇ ਉਸ ਦੀ ਕਿਸੇ ਨਾ ਕਿਸੇ ਠੋਸ ਸ਼ਨਾਖ਼ਤ ਦਾ ਪਤਾ ਲਾਉਣ ਦੇ ਜਤਨ ਜਾਰੀ ਹਨ। ਧਮਾਕੇ ਲਈ ਵਰਤੀ ਸਕੌਰਪੀਓ ਕਾਰ ਨੂੰ ਚਲਾਉਣ ਵਾਲੇ ਆਤਮਘਾਤੀ ਬੰਬਾਰ ਦਾ ਕੋਈ ਨਿਸ਼ਾਨ ਨਹੀਂ ਮਿਲਿਆ, ਸ਼ਾਇਦ ਧਮਾਕੇ ਨਾਲ ਉਸ ਦੇ ਸਰੀਰ ਦਾ ਕੀਮਾ ਬਣ ਕੇ ਨਾਲ ਹੀ ਸੜ ਵੀ ਗਿਆ। ਅਧਿਕਾਰੀਆਂ ਮੁਤਾਬਕ ਉਮੈਰ ਨਾਂਅ ਦਾ ਖ਼ਤਰਨਾਕ ਅੱਤਵਾਦੀ ਇਸ ਵੇਲੇ ਪੁਲਵਾਮਾ ਇਲਾਕੇ ’ਚ ਸਰਗਰਮ ਹੈ। ਇਸੇ ਇਲਾਕੇ ਵਿੱਚ ਮਸੁਦ ਅਜ਼ਹਰ ਦੇ ਸਾਲੇ ਅਬਦੁਲ ਰਸ਼ੀਦ ਕਾਮਰਾਨ ਦੇ ਪੁੱਤਰ ਤਲਹਾ ਰਸ਼ੀਦ ਨੂੰ ਸੁਰੱਖਿਆ ਬਲਾਂ ਨੇ 7 ਨਵੰਬਰ, 2016 ਨੂੰ ਇੱਕ ਮੁਕਾਬਲੇ ਦੌਰਾਨ ਮਾਰਿਆ ਸੀ।ਧਿਕਾਰਆਂ ਮੁਤਾਬਕ ਉਮੈਰ ਦੀ ਅੱਤਵਾਦੀ ਬਦਨ ਦੀ ਸਿਖਲਾਈ ਅਫ਼ਗ਼ਾਨਿਸਤਾਨ ਵਿੱਚ ਹੋਈ ਸੀ ਤੇ ਬੀਤੇ ਵਰ੍ਹੇ ਅਕਤੂਬਰ ਮਹੀਨੇ ਦੌਰਾਨ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਭਰਾ ਉਸਮਾਨ ਹੈਦਰ ਦੀ ਮੌਤ ਤੋਂ ਬਾਅਦ ਹੁਣ ਉਹ ਪੁਲਵਾਮਾ ’ਚ ਸਰਗਰਮ ਹੋਇਆ ਹੈ।ਭਾਰਤ ਵਿੱਚ ਜੈਸ਼–ਏ–ਮੁਹੰਮਦ ਨਾਂਅ ਦੀ ਦਹਿਸ਼ਤਗਰਦ ਜੱਥੇਬੰਦੀ ਪਿਛਲੇ ਕਾਫ਼ੀ ਸਮੇਂ ਤੋਂ ਸਰਗਰਮ ਹੈ। ਉੜੀ ਸਥਿਤ ਹੈੱਡਕੁਆਰਟਰਜ਼, ਪਠਾਨਕੋਟ ਏਅਰਬੇਸ ਤੋਂ ਬਾਅਦ ਹੁਣ ਪੁਲਵਾਮਾ – ਇਹ ਸਾਰੇ ਹਮਲੇ ਜੈਸ਼–ਏ–ਮੁਹੰਮਦ ਨੇ ਹੀ ਕਰਵਾਇਆ ਹਨ। ਭਾਰਤ ’ਚ ਇਨ੍ਹਾਂ ਹਮਲਿਆਂ ਦੀ ਅਗਵਾਈ ਇਸ ਵੇਲੇ ਬੀਮਾਰ ਪਏ ਮਸੂਦ ਅਜ਼ਹਰ ਦੇ ਛੋਟੇ ਭਰਾ ਰਊਫ਼ ਅਸਗ਼ਰ ਕਰ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close