National

ਪਾਕਿ ਸਰਹੱਦ ’ਤੇ ਦੋ ਘੰਟੇ ਗਰਜੇ ਭਾਰਤ ਦੇ 137 ਹਵਾਈ ਜਹਾਜ਼

ਪੁਲਵਾਮਾ ਦੇ ਦਹਿਸ਼ਤਗਰਦ ਹਮਲੇ ਦੇ 48 ਘੰਟਿਆਂ ਬਾਅਦ ਭਾਰਤ ਨੇ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਇਲਾਕੇ ਵਿੱਚ ਆਪਣੀ ਤਾਕਤ ਵਿਖਾਈ ਹੈ। ਪਾਕਿਸਤਾਨੀ ਸਰਹੱਦ ਕੋਲ ਭਾਰਤੀ ਹਵਾਈ ਫ਼ੌਜ ਦੇ 137 ਹਵਾਈ ਜਹਾਜ਼ ਦੋ ਘੰਟੇ ਗਰਜਦੇ ਰਹੇ।
ਦਰਅਸਲ, ਇਹ ਭਾਰਤੀ ਹਵਾਈ ਫ਼ੌਜ ਦਾ ਇੱਕ ਜੰਗੀ ਅਭਿਆਸ ਸੀ। ਹਵਾਈ ਫ਼ੌਜ ਦੇ ਸਭ ਤੋਂ ਵੱਡੇ ਜੰਗੀ ਅਭਿਆਸ ‘ਵਾਯੂ ਸ਼ਕਤੀ’ ਅਧੀਨ ਭਾਰਤ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਹਵਾਈ ਤਾਕਤ ਦਾ ਇਹ ਜੰਗੀ ਅਭਿਆਸ ਪਾਕਿਸਤਾਨੀ ਸਰਹੱਦ ਲਾਗੇ ਪੋਖਰਣ ਰੇਂਜ ਵਿੱਚ ਕੀਤਾ ਗਿਆ।
ਇਸ ਜੰਗੀ ਅਭਿਆਸ ਵਿੱਚ ਹਵਾਈ ਫ਼ੌਜਾਂ ਦੇ ਪਾਇਲਟਾਂ ਨੇ ਜੰਗੀ ਹਵਾਈ ਜਹਾਜ਼ਾਂ ਨਾਲ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਦੇ ਟਿਕਾਣੇ ਬਰਬਾਦ ਕਰਨ ਦਾ ਪ੍ਰਦਰਸ਼ਨ ਕੀਤਾ। ਸਪੱਸ਼ਟ ਹੈ ਕਿ ਇਸ ਜੰਗੀ ਅਭਿਆਸ ਨਾਲ ਗੁਆਂਢੀ ਦੇਸ਼ ਪਾਕਿਸਤਾਨ ਦੀ ਧਰਤੀ ਜ਼ਰੂਰ ਹਿੱਲੀ ਹੋਵੇਗੀ। ਇਹ ਅਭਿਆਸ ਅਜਿਹੇ ਵੇਲੇ ਹੋਇਆ ਹੈ, ਜਦੋਂ ਸਿਰਫ਼ ਦੋ ਦਿਨ ਪਹਿਲਾਂ ਜੰਮੂ–ਕਸ਼ਮੀਰ ਦੇ ਪੁਲਵਾਮਾ ਵਿਖੇ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਜੈਸ਼–ਏ–ਮੁਹੰਮਦ ਦੇ ਆਤਮਘਾਤੀ ਹਮਲੇ ਵਿੱਚ ਸੀਆਰਪੀਐੱਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਖਿਆ ਸੀ ਕਿ ਸੁਰੱਖਿਆ ਬਲਾਂ ਨੂੰ ਇਸ ਹਮਲੇ ਦਾ ਬਦਲਾ ਲੈਣ ਦੀ ਪੂਰੀ ਛੋਟ ਦਿੱਤੀ ਗਈ ਹੈ।
ਹਵਾਈ ਤਾਕਤ ਦੇ ਇਸ ਅਭਿਆਸ ਦੌਰਾਨ ਹਵਾਈ ਫ਼ੌਜ ਨੇ ਹਲਕੇ ਜੰਗੀ ਹਵਾਈ ਜਹਾਜ਼ ਤੇਜਸ, ਉੱਨਤ ਹਲਕੇ ਜੰਗੀ ਹੈਲੀਕਾਪਟਰ ਜਿਹੇ ਦੇਸੀ ਜੰਗੀ ਹਵਾਈ ਜਹਾਜ਼ਾਂ ਦੀ ਮਾਰ ਕਰਨ ਦੀ ਸਮਰੱਥਾ ਤੇ ਹਵਾ ਵਿੱਚ ਮਾਰ ਕਰਨ ਵਾਲੀਆਂ ਆਕਾਸ਼ ਤੇ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਸਾਇਲਾਂ ਦੀ ਪ੍ਰਭਾਵਕਤਾ ਦਾ ਪ੍ਰਦਰਸ਼ਨ ਕੀਤਾ। ਜੰਗੀ ਜੈੱਟ ਤੇ ਹੈਲੀਕਾਪਟਰਾਂ ਨੇ ਦਿਨ ਤੇ ਰਾਤ ਦੌਰਾਨ ਆਪਣੇ ਨਿਸ਼ਾਨਿਆਂ ਉੱਤੇ ਬੰਬਾਰੀ ਕੀਤੀ। ਅਜਿਹਾ ਪਹਿਲੀ ਵਾਰ ਹੋਇਆ ਕਿ ਉੱਨਤ ਹਲਕੇ ਹੈਲੀਕਾਪਟਰ ਤੇ ਆਕਾਸ਼ ਨੂੰ ਫ਼ੌਜੀ ਅਭਿਆਸ ਵਿੱਚ ਲਾਇਆ ਗਿਆ।ਜੰਗੀ ਅਭਿਆਸ ਵਿੱਚ ਆਕਾਸ਼ ਅਸਤਰ ਮਿਸਾਇਲਾਂ ਦੇ ਨਾਲ ਜੀਪੀਐੱਸ ਤੇ ਲੇਜ਼ਰ ਗਾਈਡਡ ਬੰਬ, ਰਾਕੇਟ ਲਾਂਚਰ ਦਾ ਪ੍ਰਦਰਸ਼ਨ ਕੀਤਾ ਗਿਆ। ਜੰਗੀ ਅਭਿਆਸ ਵਿੱਚ ਮਿੱਗ–21, ਬਾਇਸਨ, ਮਿੱਗ–27, ਮਿੱਗ–29, ਮਿਰਾਜ–2000, ਸੁਖੋਈ–30 ਐੱਮਕੇਆਈ, ਜੈਗੁਆਰ ਹਵਾਈ ਜਹਾਜ਼ਾਂ ਨੇ ਜੰਗੀ ਕੌਸ਼ਲ ਦਾ ਪ੍ਰਦਰਸ਼ਨ ਕੀਤਾ।
ਇਨ੍ਹਾਂ ਅਭਿਆਸਾਂ ਦੌਰਾਨ ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀਐੱਸ ਧਨੋਆ ਅਤੇ ਸਚਿਨ ਤੇਂਦੁਲਕਰ ਮੌਜੂਦ ਸਨ। ਯੂਪੀਜੀ, ਐਲਸੀਏ (ਤੇਜਸ), ਸੁਖੋਈ–30 ਐੱਮਕੇਆਈ, ਹਾੱਕ, ਸੀ–130 ਜੇ ਸੁਪਰ ਹਰਕਿਊਲਿਸ,ਐੱਨ–32, ਐੱਮਆਈ–17 ਵੀ–5, ਐੱਮਆਈ–35 ਹਮਲੇ ਦੇ ਹੈਲੀਕਾਪਟਰਾਂ, ਦੇਸੀ ਤਕਨੀਕ ਨਾਲ ਵਿਕਸਤ AEW & C ਅਤੇ ਉੱਨਤ ਲਾਈਟ ਹੈਲੀਕਾਪਟਰ ਹਰ ਤਿੰਨ ਸਾਲਾਂ ਬਾਅਦ ਵੱਖੋ–ਵੱਖਰੇ ਥੀਮਾਂ ਉੱਤੇ ਇਸ ਜੰਗੀ ਅਭਿਆਸ ਦਾ ਭਾਰਤੀ ਹਵਾਈ ਫ਼ੌਜ ਪ੍ਰਦਰਸ਼ਨ ਕਰਦੀ ਹੈ। ਇਸ ਸਾਲ ਜੰਗੀ ਅਭਿਆਸ ਦਾ ਥੀਮ ‘ਸਕਿਓਰਿੰਗ ਦਿ ਨੇਸ਼ਨ ਇਨ ਪੀਸ ਐਂਡ ਵਾਰ’ ਸੀ।

Show More

Related Articles

Leave a Reply

Your email address will not be published. Required fields are marked *

Close