National

ਜਦ ਤੱਕ ਤਿੰਨੋਂ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਐਮਐੱਸਪੀ ਲਈ ਕਾਨੂੰਨ ਨਹੀਂ ਬਣਦਾ ਕਿਸਾਨਾਂ ਨੂੰ ਸੰਘਰਸ਼ ਜਾਰੀ ਰੱਖਣਾ ਪਵੇਗਾ : ਰਾਕੇਸ਼ ਟਿਕੈਤ

ਸ਼ਿਵਮੋਗਾ- ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਰਨਾਟਕ ਦੇ ਕਿਸਾਨਾਂ ਨੂੰ ਕਿਹਾ ਕਿ ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜ਼ਾਹਿਰ ਕਰਨ ਲਈ ਬੰਗਲੁਰੂ ਨੂੰ ਟਰੈਕਟਰਾਂ ਨਾਲ ਘੇਰ ਲੈਣ ਤੇ ਸ਼ਹਿਰ ਨੂੰ ਸੰਘਰਸ਼ ਦਾ ਕੇਂਦਰ ਬਣਾ ਦੇਣ, ਜਿਵੇਂ ਕਿ ਦਿੱਲੀ ਹੈ। ਕਰਨਾਟਕ ਵਿਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਕਿ ਦਿੱਲੀ ਵਾਂਗ ਸਿਰਫ਼ ਟਰੈਕਟਰ ਹੀ ਵਰਤੇ ਜਾਣ ਜਿੱਥੇ 25 ਹਜ਼ਾਰ ਟਰੈਕਟਰਾਂ ਨੇ ਸ਼ਹਿਰ ਨੂੰ ਜਾਂਦੇ ਰਾਹ ਘੇਰੇ ਹੋਏ ਹਨ। ਟਿਕੈਤ ਨੇ ਕਿਹਾ ਜਦ ਤੱਕ ਤਿੰਨੋਂ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਤਦ ਤੱਕ ਐਮਐੱਸਪੀ ਲਈ ਕਾਨੂੰਨ ਨਹੀਂ ਬਣਦਾ, ਕਿਸਾਨਾਂ ਨੂੰ ਕਰਨਾਟਕ ਵਿਚ ਵੀ ਸੰਘਰਸ਼ ਜਾਰੀ ਰੱਖਣਾ ਪਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਸੰਘਰਸ਼ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਹੈ, ਪਰ ਹੋਰ ਵੀ ਵਿਵਾਦਤ ਬਿੱਲ ਹਨ ਜੋ ਕਿ ਕਿਸਾਨਾਂ ਦੀ ਜ਼ਮੀਨ ਹਥਿਆਉਣ, ਉਨ੍ਹਾਂ ਨੂੰ ਦਿਹਾੜੀਦਾਰਾਂ ਵਜੋਂ ਕੰਮ ਕਰਨ ਲਈ ਮਜਬੂਰ ਕਰਨ ਵਾਲੇ ਹਨ।

ਇਨ੍ਹਾਂ ਤਿੰਨ ਬਿੱਲਾਂ ਤੋਂ ਇਲਾਵਾ, ਬਾਕੀ ਬਿੱਲ ਦੁੱਧ, ਬਿਜਲੀ, ਬੀਜਾਂ ਤੇ ਖਾਦਾਂ ਨਾਲ ਜੁੜੇ ਹੋਏ ਹਨ। ਟਿਕੈਤ ਨੇ ਦੋਸ਼ ਲਾਇਆ ਕਿ ਬੈਂਕਾਂ ਦੇ ਨਿੱਜੀਕਰਨ ਨਾਲ ਉਹ ਕਿਸਾਨ ਪ੍ਰਭਾਵਿਤ ਹੋਣਗੇ ਜਿਨ੍ਹਾਂ ਕਿਸਾਨ ਕਰੈਡਿਟ ਕਾਰਡ ਰਾਹੀਂ ਕਰਜ਼ਾ ਲਿਆ ਹੋਇਆ ਹੈ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਦਾ ਟੀਚਾ ਅਗਲੇ 20 ਸਾਲਾਂ ਦੌਰਾਨ ਇਹ ਯਕੀਨੀ ਬਣਾਉਣਾ ਹੈ ਕਿ ਸਾਰੀ ਜ਼ਮੀਨ ਬੈਂਕਾਂ ਤੇ ਕੰਪਨੀਆਂ ਕੋਲ ਚਲੀ ਜਾਵੇ ਅਤੇ ਕਿਸਾਨ ਮਜ਼ਦੂਰ ਬਣ ਜਾਵੇ।

Show More

Related Articles

Leave a Reply

Your email address will not be published. Required fields are marked *

Close