International

ਯੂਰਪ ਵਿਚ ਇਸਲਾਮ ਦੀ ਕੋਈ ਜਗ੍ਹਾ ਨਹੀਂ : ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ

ਰੋਮ : ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਕਿਹਾ ਹੈ ਕਿ ਇਸਲਾਮਿਕ ਸੱਭਿਆਚਾਰ ਅਤੇ ਯੂਰਪੀ ਸੱਭਿਆਚਾਰ ਦਾ ਮੇਲ ਨਹੀਂ ਹੁੰਦਾ। ਅਜਿਹੇ ਵਿੱਚ ਯੂਰਪ ਵਿੱਚ ਇਸਲਾਮ ਦੀ ਕੋਈ ਥਾਂ ਨਹੀਂ ਹੈ। ਮੇਲੋਨੀ ਨੇ ਕਿਹਾ ਕਿ ਇਟਲੀ ਵਿੱਚ ਇਸਲਾਮ ਦੇ ਸੱਭਿਆਚਾਰਕ ਕੇਂਦਰਾਂ ਨੂੰ ਸਾਊਦੀ ਅਰਬ ਵੱਲੋਂ ਫੰਡ ਦਿੱਤਾ ਜਾ ਰਿਹਾ ਹੈ, ਜਿੱਥੇ ਸ਼ਰੀਆ ਕਾਨੂੰਨ ਲਾਗੂ ਹੈ। ਯੂਰਪ ਵਿੱਚ ਇਸਲਾਮੀਕਰਨ ਦੀ ਜੋ ਪ੍ਰਕਿਰਿਆ ਅਜ਼ਮਾਈ ਜਾ ਰਹੀ ਹੈ, ਉਹ ਸਾਡੀ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਤੋਂ ਕੋਹਾਂ ਦੂਰ ਹੈ। ਅਜਿਹੀ ਸਥਿਤੀ ਵਿੱਚ ਮੁਸਲਮਾਨਾਂ ਨੂੰ ਯੂਰਪ ਤੋਂ ਦੂਰ ਰਹਿਣਾ ਚਾਹੀਦਾ ਹੈ। ਇਟਲੀ ਦੇ ਪੀਐਮ ਨੇ ਕਿਹਾ ਕਿ ਇਸਲਾਮੀ ਸਭਿਅਤਾ ਲਈ ਯੂਰਪ ਤੋਂ ਦੂਰ ਰਹਿਣਾ ਹੀ ਬਿਹਤਰ ਹੈ ਅਤੇ ਕਿਹਾ ਕਿ ਸਾਡੀ ਸਭਿਅਤਾ ਅਤੇ ਇਸਲਾਮੀ ਕਦਰਾਂ-ਕੀਮਤਾਂ ਵਿੱਚ ਕੋਈ ਮੇਲ ਨਹੀਂ ਹੈ, ਦੋਵੇਂ ਹੀ ਵਿਰੋਧੀ ਹਨ।ਜਾਰਜੀਆ ਮੇਲੋਨੀ ਦੀ ਇਹ ਟਿੱਪਣੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਹੈ ਕਿ ਯੂਰਪ ਦੀ ਸੰਸਕ੍ਰਿਤੀ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਤੋਂ ਖਤਰਾ ਹੈ। ਦਰਅਸਲ, ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਹਾਲੀਆ ਇਟਲੀ ਫੇਰੀ ਦੌਰਾਨ ਕਿਹਾ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਧਦੀ ਗਿਣਤੀ ਯੂਰਪੀ ਸਮਾਜ ਨੂੰ ਅਸਥਿਰ ਕਰ ਦੇਵੇਗੀ। ਅਜਿਹੀ ਸਥਿਤੀ ਵਿੱਚ ਸਾਨੂੰ ਆਪਣੇ ਕਾਨੂੰਨਾਂ ਨੂੰ ਅਪਡੇਟ ਕਰਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਗੱਲਬਾਤ ਕਰਨ ਦੀ ਲੋੜ ਹੈ। ਤਾਂ ਜੋ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਯੂਰਪ ਦੀ ਸਮੱਸਿਆ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ। ਸੁਨਕ ਤੋਂ ਬਾਅਦ ਹੁਣ ਜਾਰਜੀਆ ਨੇ ਇਸਲਾਮ ਅਤੇ ਯੂਰਪ ’ਚ ਆਉਣ ਵਾਲੇ ਮੁਸਲਮਾਨਾਂ ਨੂੰ ਲੈ ਕੇ ਇਹ ਬਿਆਨ ਦਿੱਤਾ ਹੈ।ਜਾਰਜੀਆ ਮੇਲੋਨੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੈ। ਉਹ ਇਟਲੀ ਦੀ ਸੱਜੇ-ਪੱਖੀ ਪਾਰਟੀ ਬ੍ਰਦਰਜ਼ ਆਫ਼ ਇਟਲੀ ਦੀ ਆਗੂ ਹੈ। ਇਟਲੀ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਤੋਂ ਇਲਾਵਾ 31 ਸਾਲ ਦੀ ਉਮਰ ’ਚ ਇਟਲੀ ਦੀ ਸਭ ਤੋਂ ਛੋਟੀ ਉਮਰ ਦੀ ਮੰਤਰੀ ਬਣਨ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਂ ਹੈ। ਜਾਰਜੀਆ ਅਕਸਰ ਆਪਣੇ ਬਿਆਨਾਂ ਅਤੇ ਸੱਜੇ ਪੱਖੀ ਝੁਕਾਅ ਕਾਰਨ ਸੁਰਖੀਆਂ ਵਿੱਚ ਰਹੀ ਹੈ। ਜਾਰਜੀਆਨਾ ਨੇ ਖੁਦ ਨੂੰ ਮੁਸੋਲਿਨੀ ਦਾ ਵਾਰਸ ਐਲਾਨਿਆ ਸੀ, ਜਿਸ ਲਈ ਉਸ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਜਾਰਜੀਆ ਨੇ ਵੀ ਇੱਕ ਬਿਆਨ ਵਿੱਚ ਮੁਸਲਮਾਨਾਂ ਨੂੰ ਇਟਲੀ ਲਈ ਖ਼ਤਰਾ ਦੱਸਿਆ ਹੈ।

Show More

Related Articles

Leave a Reply

Your email address will not be published. Required fields are marked *

Close