National

ਭਾਰਤ ਤੋਂ ਪਾਕਿਸਤਾਨ ਗਈ ਅੰਜੂ ਦੇ ਪਿਤਾ ਦਾ ਛਲਕਿਆ ਦਰਦ, ਕਿਹਾ-‘ਹੁਣ ਉਹ ਸਾਡੇ ਲਈ ਮਰ ਗਈ’

ਭਾਰਤ ਤੋਂ ਪਾਕਿਸਤਾਨ ਗਈ ਅੰਜੂ ਨੇ ਇਸਲਾਮ ਧਰਮ ਅਪਣਾ ਲਿਆ ਹੈ ਤੇ ਪਾਕਿਸਤਾਨ ਦੇ ਰਹਿਣ ਵਾਲਾ ਨਸਰੁੱਲਾਹ ਨਾਲ ਵਿਆਹ ਕਰ ਲਿਆ ਹੈ। ਅੰਜੂ ਨੇ ਆਪਣਾ ਨਾਂ ਬਦਲ ਕੇ ਫਾਤਿਮਾ ਰੱਖ ਲਿਆ ਹੈ। ਅੰਜੂ ਤੇ ਨਸਰੁੱਲਾਹ ਦੇ ਵੈਡਿੰਗ ਸ਼ੂਟ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਭਾਰਤ ਛੱਡ ਕੇ ਗਈ ਅੰਜੂ ਨੇ ਧਰਮ ਬਦਲ ਕੇ ਆਪਣੇ ਪਾਕਿਸਤਾਨ ਪ੍ਰੇਮੀ ਨਰਰੁੱਲਾਹ ਨਾਲ ਵਿਆਹ ਕਰ ਲਿਆ ਹੈ। ਅੰਜੂ ਨੇ ਹੁਣ ਆਪਣਾ ਨਾਂ ਵੀ ਫਾਤਿਮਾ ਕਰ ਲਿਆ ਹੈ।

ਧੀ ਦੇ ਇਸ ਕਦਮ ‘ਤੇ ਪਿਤਾ ਦਾ ਦਰਦ ਛਲਕਿਆ ਹੈ। ਅੰਜੂ ਦੇ ਪਿਤਾ ਨੇ ਕਿਹਾ ਕਿ ਹੁਣ ਉਸ ਨਾਲ ਉਨ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੈ ਤੇ ਉਹ ਉਨ੍ਹਾਂ ਲਈ ਮਰ ਚੁੱਕੀ ਹੈ। ਅੰਜੂ ਦੇ ਪਿਤਾ ਗਯਾ ਪ੍ਰਸਾਦ ਥਾਮਸ ਨੇ ਕਿਹਾ ਕਿ ਸਾਡੇ ਉਸ ਨਾਲ ਕੋਈ ਸਬੰਧ ਨਹੀਂ ਹਨ। ਜਿਵੇਂ ਹੀ ਉਸ ਨੇ ਭਾਰਤ ਛੱਡਿਆ, ਅਸੀਂ ਉਸ ਨਾਲ ਸਬੰਧ ਤੋੜ ਦਿੱਤੇ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਧੀ ਅਜਿਹਾ ਕੁਝ ਕਰ ਸਕਦੀ ਹੈ। ਉਸ ਨੇ ਜੋ ਕੀਤਾ ਉਹ ਬਹੁਤ ਸ਼ਰਮਨਾਕ ਹੈ।

ਉਨ੍ਹਾਂ ਕਿਹਾ ਕਿ ਅੰਜੂ ਬੱਚਿਆ ਦਾ ਸੋਚਦੀ ਤਾਂ ਘਰ ਤੋਂ ਬਾਹਰ ਨਹੀਂ ਜਾਂਦੀ। ਬੱਚਿਆਂ ਨੂੰ ਨਹੀਂ ਛੱਡਦੀ, ਕੋਈ ਪਸ਼ੂ-ਪੰਛੀ ਵੀ ਆਪਣੇ ਬੱਚਿਆਂ ਨੂੰ ਨਹੀਂ ਛੱਡਦਾ, ਅਸੀਂ ਲੋਕ ਤਾਂ ਇਨਸਾਨ ਹਾਂ। ਜਾਨਵਰ ਨੂੰ ਵੀ ਆਪਣੇ ਬੱਚੇ ਨਾਲ ਪਿਆਰ ਹੁੰਦਾ ਹੈ। ਜੇਕਰ ਅੰਜੂ ਨੂੰ ਆਪਣੇ ਬੱਚਿਆਂ ਨਾਲ ਪਿਆਰ ਹੁੰਦਾ ਤਾਂ ਉਹ ਨਾ ਜਾਂਦੀ। ਅੰਜੂ ਨੂੰ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਹੈ, ਬੱਚਿਆਂ ਦੀ ਪ੍ਰਵਾਹ ਨਹੀਂ ਤਾਂ ਉਸ ਲਈ ਸਾਡੀ ਦਿਲ ਵਿਚ ਵੀ ਕੋਈ ਜਗ੍ਹਾ ਨਹੀਂ ਹੈ।

Show More

Related Articles

Leave a Reply

Your email address will not be published. Required fields are marked *

Close