International

85 ਮਿੰਟਾਂ ਲਈ ਕਮਲਾ ਹੈਰਿਸ ਰਾਸ਼ਟਰਪਤੀ ਦੀ ਸ਼ਕਤੀ ਵਾਲੀ ਪਹਿਲੀ ਮਹਿਲਾ ਬਣੀ

ਵਾਸ਼ਿੰਗਟਨ – ਰਾਸ਼ਟਰਪਤੀ ਜੋਅ ਬਾਇਡੇਨ ਨੇ ਸ਼ੁੱਕਰਵਾਰ ਅਸਥਾਈ ਤੌਰ ਉੱਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੱਤਾ ਦਾ ਤਬਾਦਲਾ ਕਰ ਦਿੱਤਾ, ਜਦੋਂ ਉਹ ਇੱਕ ਘੰਟਾ 25 ਮਿੰਟ ਲਈ ਰੂਟੀਨ ਕੋਲੋਨੋਸਕੋਪੀ ਲਈ ਐਨਸਥੀਸੀਆ ਦੇ ਅਸਰ ਹੇਠ ਡਾਕਟਰੀ ਚੈੱਕ ਅਪ ਕਰਵਾ ਰਹੇ ਸਨ।
ਦੇਸ਼ ਦੀ ਪਹਿਲੀ ਮਹਿਲਾ, ਪਹਿਲੀ ਗੈਰ-ਗੋਰੀ ਅਤੇ ਪਹਿਲੀ ਦੱਖਣੀ ਏਸ਼ੀਆਈ ਉਪ ਰਾਸ਼ਟਰਪਤੀ ਨੇ ਇੱਕ ਹੋਰ ਰੁਕਾਵਟ ਤੋੜ ਦਿੱਤਾ, ਜਦੋਂ ਉਸ ਨੇ ਅਸਥਾਈ ਤੌਰ ਉੱਤੇ ਇਸ ਦੇਸ਼ ਦੇ ਰਾਸ਼ਟਰਪਤੀ ਭੂਮਿਕਾ ਨਿਭਾਈ। ਕਮਾਲ ਹੈਰਿਸ ਨੇ ਵੈਸਟ ਵਿੰਗ ਵਿੱਚ ਆਪਣੇ ਦਫਤਰ ਤੋਂ ਕੰਮ ਕੀਤਾ, ਜਿਸ ਵਕਤ ਬਾਇਡੇਨ ਐਨਸਥੀਸੀਆ ਦੇ ਅਸਰ ਅਧੀਨ ਸਨ। ਕੱਲ੍ਹ 79 ਸਾਲ ਦੇ ਹੋਏਬਾਇਡੇਨ ਅਹੁਦਾ ਸੰਭਾਲਣ ਪਿੱਛੋਂ ਆਪਣੀ ਪਹਿਲੀ ਰੁਟੀਨ ਸਾਲਾਨਾ ਸਰੀਰਕ ਕਾਰਵਾਈ ਲਈ ਸ਼ੁੱਕਰਵਾਰ ਸਵੇਰੇ ਵਾਲਟਰ ਰੀਡ ਮੈਡੀਕਲ ਸੈਂਟਰ ਗਏ। ਜਦੋਂ ਰਾਸ਼ਟਰਪਤੀ ਡਾਕਟਰੀ ਪ੍ਰਕਿਰਿਆ ਤੋਂ ਲੰਘਦਾ ਹੈ, ਜਿਸ ਲਈ ਐਨਸਥੀਸੀਆ ਦੀ ਲੋੜ ਹੁੰਦੀ ਹੈ ਤਾਂਉਪ ਰਾਸ਼ਟਰਪਤੀ ਲਈ ਰਾਸ਼ਟਰਪਤੀ ਦੀਆਂ ਤਾਕਤਾਂ ਹਾਸਲਕਰਨਾ ਰੁਟੀਨ ਹੈ। ਉਪ ਰਾਸ਼ਟਰਪਤੀ ਡਿਕ ਚੇਨੀ ਨੇ ਕਈ ਮੌਕਿਆਂ ਉਤੇ ਅਜਿਹਾ ਕੀਤਾ ਸੀ, ਜਦੋਂ ਉਸ ਵਕਤ ਦੇ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਰੁਟੀਨ ਕੋਲੋਨੋਸਕੋਪੀਜ਼ ਕਰਾਈਆਂ ਸਨ।

Show More

Related Articles

Leave a Reply

Your email address will not be published. Required fields are marked *

Close