International

ਚੀਨ ਵਿੱਚ ਅੰਗਰੇਜ਼ੀ ਭਾਸ਼ਾ ਉੱਤੇ ਪਾਬੰਦੀ ਲੱਗਣ ਦੇ ਆਸਾਰ

ਬੀਜਿੰਗ- ਚੀਨ ਨੇ ਪੱਛਮੀ ਦੇਸ਼ਾਂ ਦੇ ਅਸਰ ਨੂੰ ਘੱਟ ਕਰਨ ਲਈ ਆਪਣੀਆਂ ਵਿਦਿਅਕ ਸੰਸਥਾਵਾਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਾਫੀ ਹੱਦ ਤਕ ਘਟਾ ਦਿੱਤੀ ਹੈ।
ਨਿਊ ਯਾਰਕ ਟਾਈਮਜ਼ ਵਿੱਚ ਲਿਖੇ ਲੇਖ ਵਿਚ ਲੀ ਯੁਆਨ ਨੇ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਚੀਨ ਵਿੱਚ ਅੱਜ ਕੱਲ੍ਹ ਇੱਕ ਸ਼ੱਕੀ ਵਿਦੇਸ਼ੀ ਭਾਸ਼ਾ ਵਜੋਂ ਦੇਖੀ ਜਾ ਰਹੀ ਹੈ। ਇਹ ਲੋਕਾਂ ਵਿੱਚ ਚੀਨ ਦੀ ਹਾਕਮ ਪਾਰਟੀ ਦੇ ਰਾਸ਼ਟਰਵਾਦੀ ਪ੍ਰਭਾਵ ਲਈ ਅੰਗਰੇਜ਼ੀ ਦੇ ਖਿਲਾਫ ਡਰ ਫੈਲਾਉਣ ਦਾ ਨਤੀਜਾ ਹੈ। ਕੋਰੋਨਾ ਵਾਇਰਸ ਪਿੱਛੋਂ ਚੀਨ ਵਿੱਚ ਰਾਸ਼ਟਰਵਾਦੀ ਪ੍ਰਚਾਰ-ਪ੍ਰਸਾਰ ਆਪਣੇ ਸਿਖਰ ਉੱਤੇ ਹੈ। ਲੀ ਯੁਆਨ ਨੇ ਦੱਸਿਆ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਖੁਦ ਕਹਿ ਚੁੱਕੇ ਹਨ ਕਿ ਚੀਨ ਵਿੱਚ ਅੰਗਰੇਜ਼ੀ ਭਾਸ਼ਾ ਨੇ ਆਪਣੀ ਚਮਕ 2008 ਦੇ ਆਰਥਿਕ ਸੰਕਟ ਦੌਰਾਨ ਹੀ ਗੁਆਉਣੀ ਸ਼ੁਰੂ ਕਰ ਦਿੱਤੀ ਸੀ। ਪਿਛਲੇ ਮਹੀਨੇ ਸਥਾਨਕ ਪ੍ਰਾਇਮਰੀ ਸਕੂਲਾਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਬੰਦ ਕਰਵਾ ਦਿੱਤੀ ਗਈ ਹੈ। ਸ਼ੰਘਾਈ ਦੀ ਸਿੱਖਿਆ ਅਥਾਰਟੀਦੇ ਅੰਗਰੇਜ਼ੀ ਦਾਇਮਤਿਹਾਨ ਨਾ ਕਰਵਾਉਣ ਦੇ ਫੈਸਲੇ ਨਾਲ ਦੁਨੀਆ ਵੱਲ ਖੁੱਲ੍ਹੇਪਣ ਨਾਲ ਵਧਣ ਵਾਲੇ ਚੀਨ ਨੇ ‘ਰਿਵਰਸ ਗੇਅਰ’ ਲਾ ਦਿੱਤਾ ਹੈ। ਪਿਛਲੇ ਸਾਲ ਚੀਨ ਦੀ ਸਿੱਖਿਆ ਅਥਾਰਟੀ ਨੇ ਪ੍ਰਾਇਮਰੀ ਅਤੇ ਜੂਨੀਅਰ ਹਾਈ ਸਕੂਲਾਂ ਵਿੱਚ ਵਿਦੇਸ਼ੀ ਸਿਲੇਬਸ ਵਾਲੀਆਂ ਪੁਸਤਕਾਂ ਉੱਤੇ ਪਾਬੰਦੀ ਲਾ ਦਿੱਤੀ ਸੀ। ਸਰਕਾਰ ਦੇ ਇੱਕ ਸਲਾਹਕਾਰ ਨੇ ਅੱਜਕੱਲ੍ਹ ਦੇਸ਼ ਦੇ ਕਾਲਜਾਂ ਦੇ ਸਾਲਾਨਾ ਐਂਟਰੈਂਸ ਟੈਸਟ ਵਿੱਚ ਅੰਗਰੇਜ਼ੀ ਦਾ ਇਮਤਿਹਾਨ ਬੰਦ ਕਰਵਾ ਦਿੱਤਾ ਹੈ। ਨਵੇਂ ਸਿਸਟਮਹੇਠ ਮੂਲ ਅੰਗਰੇਜ਼ੀ ਨੂੰ ਪੜ੍ਹਾਉਣਾ-ਪੜ੍ਹਨਾ ਬੰਦ ਹੁੰਦਾ ਜਾਂਦਾ ਹੈ। ਸਕੂਲ ਤੋਂ ਬਾਅਦ ਵੱਖਰੇ ਤੌਰ ਉੱਤੇ ਅੰਗਰੇਜ਼ੀ ਦੀ ਕੋਚਿੰਗ ਦੇਣ ਵਾਲੇ ਸੈਂਟਰਾਂ ਉੱਤੇ ਵੀ ਤਾਲਾ ਲੱਗਦਾ ਜਾਂਦਾ ਹੈ।

Show More

Related Articles

Leave a Reply

Your email address will not be published. Required fields are marked *

Close