International

ਸਪੇਨ ‘ਚ ਕੋਰੋਨਾ ਫੈਲਾਉਣ ਵਾਲਾ 40 ਸਾਲਾ ਵਿਅਕਤੀ ਗ੍ਰਿਫਤਾਰ, 22 ਨੂੰ ਦਿੱਤੀ ਇਨਫੈਕਸ਼ਨ

ਕੋਰੋਨਾ ਦੀ ਇਨਫੈਕਸ਼ਨ ਫੈਲਾਉਣਾ ਵੀ ਮੌਜੂਦਾ ਹਾਲਾਤ ‘ਚ ਅਪਰਾਧ ਹੈ। ਇਹ ਅਪਰਾਧ ਉਸ ਸਮੇਂ ਗੰਭੀਰ ਹੋ ਜਾਂਦਾ ਹੈ ਜਦੋਂ ਕੋਰੋਨਾ ਦਾ ਮਰੀਜ਼ ਹੋਣ ਦਾ ਪਤਾ ਹੁੰਦੇ ਹੋਏ ਵੀ ਦੂਸਰਿਆਂ ਨੂੰ ਇਨਫੈਕਸ਼ਨ ਦੇਣ ਦੀ ਨੀਅਤ ਨਾਲ ਜਾਣਬੁੱਝ ਕੇ ਘੁੰਮਿਆ ਜਾਵੇ।
ਸਪੇਨ ਦੇ ਮੈਜੋਰਕਾ ‘ਚ ਸ਼ਨਿਚਰਵਾਰ ਨੂੰ 40 ਸਾਲ ਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਸ ਵਿਅਕਤੀ ਨੇ ਖਾਂਸੀ ਹੋਣ ‘ਤੇ ਆਪਣਾ ਪੀਸੀਆਰ ਟੈਸਟ ਕਰਵਾਇਆ। ਟੈਸਟ ‘ਚ ਰਿਪੋਰਟ ਪਾਜ਼ੇਟਿਵ ਹੋਣ ਦੇ ਬਾਵਜੂਦ ਇਹ ਗੱਲ ਲੁਕਾਈ ਤੇ ਹੋਰਨਾਂ ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਦੇਣ ਲਈ ਸਰਗਰਮ ਹੋ ਗਿਆ। ਪਤਾ ਲੱਗਣ ‘ਤੇ ਸਪੇਨ ਦੀ ਪੁਲਿਸ ਨੇ ਉਸ ਨੰੂ ਗਿ੍ਫ਼ਤਾਰ ਕਰ ਲਿਆ। ਗਿ੍ਫ਼ਤਾਰੀ ਤੋਂ ਪਹਿਲਾਂ ਉਹ 22 ਵਿਅਕਤੀਆਂ ਨੂੰ ਇਨਫੈਕਸ਼ਨ ਦੇ ਚੁੱਕਾ ਸੀ। ਉਸ ਨੇ ਇਹ ਇਨਫੈਕਸ਼ਨ ਆਪਣੇ ਕੰਮ ਵਾਲੀ ਥਾਂ ‘ਤੇ ਸਾਥੀਆਂ ਨੂੰ ਵੀ ਦਿੱਤੀ। ਉਸ ਦੇ ਸਾਥੀਆਂ ਨੇ ਦੱਸਿਆ ਕਿ ਬੁਖਾਰ ਤੋਂ ਬਾਅਦ ਵੀ ਉਹ ਲਗਾਤਾਰ ਕੰਮ ‘ਤੇ ਆਉਂਦਾ ਰਿਹਾ। ਉਸ ਨੇ ਕੁਝ ਲੋਕਾਂ ਨੂੰ ਕਿਹਾ ਕਿ ਉਹ ਸਾਰਿਆਂ ਨੂੰ ਕੋਰੋਨਾ ਇਨਫੈਕਸ਼ਨ ਦੇਣਾ ਚਾਹੁੰਦਾ ਹੈ। ਪੁਲਿਸ ਮੁਤਾਬਕ ਉਸ ਨੇ ਅੱਠ ਲੋਕਾਂ ਨੂੰ ਸਿੱਧੇ ਅਤੇ 14 ਨੂੰ ਅਸਿੱਧੇ ਤੌਰ ‘ਤੇ ਕੋਰੋਨਾ ਦਾ ਮਰੀਜ਼ ਬਣਾਇਆ। ਇਨ੍ਹਾਂ ‘ਚ ਇਕ ਸਾਲ ਦੇ ਤਿੰਨ ਬੱਚੇ ਵੀ ਹਨ।

Show More

Related Articles

Leave a Reply

Your email address will not be published. Required fields are marked *

Close