Entertainment

ਪੰਜਾਬੀ ਗਾਇਕ ਸੁਖਵਿੰਦਰ ਪੰਛੀ ਲੈ ਕੇ ਆ ਰਹੇ ਹਨ ਆਪਣਾ ਨਵਾਂ ਗੀਤ ‘ਸਾਡਾ ਬਾਪੂ’

ਨਿਊਯਾਰਕ  – ਮਸ਼ਹੂਰ ਪੰਜਾਬੀ ਗਾਇਕ ਸੁਖਵਿੰਦਰ ਪੰਛੀ ਆਪਣੇ ਚਾਹੁੰਣ ਵਾਲਿਆਂ ਲਈ ਨਵਾਂ ਗੀਤ ‘ਸਾਡਾ ਬਾਪੂ’ ਲੈ ਕੇ ਆ ਰਹੇ ਹਨ। ਇਸ ਗੀਤ ਨੂੰ ਦਵਿੰਦਰ ਸੈਫਾਬਾਦੀ ਨੇ ਲਿਖਿਆ ਹੈ ਅਤੇ ਵੀਡੀਓ ਪ੍ਰੀਤਮ ਦੱਤ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦੇ ਪ੍ਰੋਡੀਊਸਰ ਦੀਪਕ ਕੰਟੋਲਾ ਯੂ. ਕੇ. ਹਨ। ਸੁਖਵਿੰਦਰ ਪੰਛੀ ਨੇ ਦੱਸਿਆ ਕਿ ਮਾਂਵਾਂ ’ਤੇ ਤਾਂ ਸਾਡੇ ਪੰਜਾਬੀ ਗਾਇਕਾਂ ਵੱਲੋਂ ਸਮੇਂ ਸਮੇਂ ’ਤੇ ਗੀਤ ਬਣਾਏ ਜਾਂਦੇ ਹਨ ਪਰ ਪਿਓ ਦਾ ਸਾਡੇ ਜੀਵਨ ਵਿਚ ਅਹਿਮ ਹਿੱਸਾ ਹੈ। ਪਿਓ ਸਾਡੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਮੋਢੇ ’ਤੇ ਲੈ ਕੇ ਸਾਨੂੰ ਕਾਮਯਾਬ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਦਾ। ਉਹ ਆਪਣੀਆਂ ਸਾਰੀਆਂ ਦੁੱਖ ਤਕਲੀਫਾਂ, ਪਰੇਸ਼ਾਨੀਆਂ ਨੂੰ ਆਪਣੇ ਅੰਦਰ ਹੀ ਲੁਕਾਈ ਰੱਖਦਾ ਹੈ ਅਤੇ ਆਪਣੇ ਬੱਚਿਆਂ ਨੂੰ ਖੁਸ਼ੀਆਂ ਦੇਣ ਲਈ ਦਿਨ ਰਾਤ ਮਿਹਨਤ ਕਰਦਾ ਹੈ। ਪਿਓ ਪੁੱਤ ਦੇ ਇਸੇ ਰਿਸ਼ਤੇ ਨੂੰ ਇਸ ਗੀਤ ਵਿਚ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆਏਗਾ ਅਤੇ ਸਰੋਤੇ ਮੇਰੇ ਪਹਿਲਾਂ ਗੀਤਾਂ ਵਾਂਗ ਇਸ ਗੀਤ ਨੂੰ ਵੀ ਪਿਆਰ ਦੇਣਗੇ।

Show More

Related Articles

Leave a Reply

Your email address will not be published. Required fields are marked *

Close