International

ਇਟਲੀ ਵਿੱਚ ਸੇਂਟ (ਸੰਤ)ਫ੍ਰਾਂਸਿਸ ਆਫ਼ ਅਸੀਸੀ ਦੇ ਜਨਮ ਦਿਨ ਨੂੰ ਸਮਰਪਿਤ ਵੱਖ ਵੱਖ ਧਰਮਾਂ ਦੇ ਨੁਮਾਇੰਦਿਆ ਵੱਲੋਂ ਹੋਇਆ ਸਰਬ ਧਰਮ ਸੰਮੇਲਨ’

*ਸੰਮੇਲਨ ਵਿੱਚ ਵਾਤਾਵਰਣ ਤੇ ਜੀਵ ਜੰਤੂਆਂ ਪ੍ਰਤੀ ਹੋਈਆਂ ਡੂੰਘੀਆਂ ਵਿਚਾਰਾਂ*

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)””ਇਟਲੀ ਦੇ ਸੂਬੇ ਫਰੀਉਲੀ ਵੈਨੇਸਿਆ ਜਿਉਲੀਆ ਦੀ ਰਾਜਧਾਨੀ ਤ੍ਰੀਸਤੇ ਵਿਖੇ ਸੇਂਟ (ਸੰਤ)ਫ੍ਰਾਂਸਿਸ ਆਫ਼ ਅਸੀਸੀ ਦੇ  95ਵੇਂ ਜਨਮ ਦਿਨ ਨੂੰ ਸਮਰਪਿਤ ਸਰਬ ਧਰਮ ਸੰਮੇਲਨ ਪਿਆਸਾ ਸੰਤ ਅਨਤੋਨੀਓ ਵਿਖੇ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਵੱਲੋੰ  ਵਾਤਾਵਰਣ ਅਤੇ ਜਾਨਵਰਾਂ ਪ੍ਰਤੀ ਪਿਆਰ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਇੱਕ ਬਹੁ-ਧਾਰਮਿਕ ਵਿਚਾਰਾਂ ਕੀਤੀਆਂ,ਇਸ ਮੌਕੇ ਵੱਖ -ਵੱਖ ਧਾਰਮਿਕ ਭਾਈਚਾਰਿਆਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਗਿਆ ਸੀ,ਇਸ ਸਮਾਗਮ ਵਿੱਚ ਈਸਾਈ ਧਰਮ ਤੋਂ ਇਲਾਵਾ, ਯਹੂਦੀ, ਇਸਲਾਮਿਕ, ਹਿੰਦੂ, ਬੋਧੀ, ਸਿੱਖ ਅਤੇ ਹੋਰ ਧਰਮਾਂ ਦੇ ਨੁਮਾਇੰਦੇ ਵੀ ਮੌਜੂਦ ਸਨ,ਦੱਸਣਯੋਗ ਹੈ ਸੰਤ ਫ੍ਰਾਂਸਿਸ ਆਫ ਅਸੀਸੀ ਦਾ ਜਨਮ 3 ਅਕਤੂਬਰ 1226 ਈ: ਨੂੰ ਇਟਲੀ ਦੇ ਅਸੀਸੀ ਸ਼ਹਿਰ ਵਿਖੇ ਹੋਇਆ,ਸੰਤ ਫ੍ਰਾਂਸਿਸ ਜਿਨ੍ਹਾਂ ਦੀ ਉਮਰ ਕਰੀਬ 44 ਸਾਲ ਹੋਈ ਉਨ੍ਹਾਂ ਸਾਰਾ ਜੀਵਨ ਮਾਨਵਤਾ ਦੇ ਭਲੇ ਹਿੱਤ ਗੁਜ਼ਾਰਿਆ,ਇਸ ਧਾਰਮਿਕ ਸਮਾਗਮ ਵਿੱਚ ਸਿੱਖ ਧਰਮ ਦੇ ਨੁਮਾਇੰਦੇ ਵਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੰਘ ਸਭਾ ਪਾਸੀਆਨੋ ਅਤੇ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ ਅਤੇ
ਹਿੰਦੂ ਧਰਮ ਦੇ ਨੁੰਮਾਇਦੇ ਵੱਜੋ ਸ਼ਿਲੰਗਾ ਕਾਸਾਰਾ ਵੱਲੋਂ ਹਿੱਸਾ ਲਿਆ, ਇਸ ਸਮਾਗਮ ਵਿੱਚ ਵੱਖ ਵੱਖ ਧਰਮਾਂ ਦੇ ਨੁਮਾਇੰਦਿਆਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ,ਇਸ ਧਾਰਮਿਕ ਸੰਮੇਲਨ ਵਿੱਚ ਸਤਵਿੰਦਰ ਸਿੰਘ ਬਾਜਵਾ ਨੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੇ ਵਾਕ ਤੋਂ ਸ਼ੁਰੂ ਕਰਦਿਆਂ ਦੱਸਿਆ ਕਿ ਬਾਣੀ ਦੀਆਂ ਤੁੱਕਾ ਅਨੁਸਾਰ ਕਿ ਅਸੀ ਪਵਨ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਮੰਨਦੇ ਹਾਂ,ਇਸੇ ਵਿਸ਼ੇ ਤੇ ਅੱਗੇ ਉਨ੍ਹਾਂ ਕਿਹਾ ਕਿ ਸਮੇਂ ਦੀ ਮੁੱਖ ਲੋੜ ਹੈ ਕਿ ਵਾਤਾਵਰਨ ਨੂੰ ਅਤੇ ਸਾਡੀ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ,ਪਾਣੀ ਨੂੰ ਵੀ ਗੰਧਲਾ ਹੋਣ ਤੋਂ ਅਤੇ ਖ਼ਤਮ ਹੋਣ ਤੋਂ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ,ਇਸ ਪ੍ਰੋਗਰਾਮ ਨੂੰ ਇਟਲੀ ਦੇ ਵੱਖ ਵੱਖ ਚੈਨਲਾਂ ਤੇ ਪ੍ਰਸਾਰਿਤ ਕੀਤਾ ਗਿਆ,ਪੱਤਰਕਾਰਾਂ ਨੂੰ ਇਸ ਸਰਬ ਧਰਮ ਸੰਮੇਲਨ ਦੀ ਜਾਣਕਾਰੀ ਦਿੰਦੇ ਹੋਏ ਸਤਵਿੰਦਰ ਸਿੰਘ ਬਾਜਵਾ ਨੇ ਸਿੱਖ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਜੇਕਰ ਕਿਤੇ ਵੀ ਅਜਿਹੇ ਸਮਾਗਮਾਂ ਵਿੱਚ ਵਿਚਰਨ ਦਾ ਮੌਕਾ
ਮਿਲਦਾ ਹੈ ਉਨ੍ਹਾਂ ਨੂੰ ਸਿੱਖੀ ਸਰੂਪ ਵਿੱਚ ਅਜਿਹੇ ਵੱਧ ਤੋਂ ਵੱਧ ਸਮਾਗਮਾਂ ਵਿੱਚ ਜ਼ਰੂਰ ਵਿਚਾਰਨਾ ਚਾਹੀਦਾ ਹੈ, ਤਾਂ ਜੋ ਸਿੱਖ ਧਰਮ ਬਾਰੇ ਵੱਧ ਤੋਂ ਵੱਧ ਇਟਾਲੀਅਨ ਅਤੇ ਹੋਰ ਮੂਲ ਦੇ ਲੋਕਾਂ ਨੂੰ ਦੱਸਿਆ ਜਾਵੇ।
Show More

Related Articles

Leave a Reply

Your email address will not be published. Required fields are marked *

Close