National

ਕੋਲਕਾਤਾ ‘ਚ ਲੜਕੀਆਂ ਨੇ ਹੱਥ ‘ਚ ਸਿਗਰਟ ਲੈ ਕੇ ਗਾਇਆ ਰਾਸ਼ਟਰੀ ਗੀਤ, ਮਾਮਲਾ ਹੋਇਆ ਦਰਜ

ਹਾਲ ਹੀ ਵਿੱਚ ਸਿਗਰੇਟ ਪੀਂਦੇ ਹੋਏ ਰਾਸ਼ਟਰੀ ਗੀਤ ਦਾ ਮਜ਼ਾਕ ਉਡਾਉਣ ਵਾਲੀਆਂ ਕੁੜੀਆਂ ਦਾ ਵੀਡੀਓ ਵਾਇਰਲ ਹੋਇਆ ਸੀ। ਜਿਸ ‘ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਕੋਲਕਾਤਾ ਦੀਆਂ ਲੜਕੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕੁੜੀਆਂ ਦਾ ਵੀਡੀਓ ਵਾਇਰਲ ਹੁੰਦੇ ਹੀ ਕਲਕੱਤਾ ਹਾਈ ਕੋਰਟ ਦੇ ਵਕੀਲ ਸਮੇਤ ਕਈ ਨੇਟਿਜ਼ਨਾਂ ਨੇ ਕੁੜੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਐਤਵਾਰ ਨੂੰ ਬੈਰਕਪੁਰ ਸਾਈਬਰ ਸੈੱਲ ‘ਚ ਦੋ ਲੜਕੀਆਂ ਖਿਲਾਫ ਰਾਸ਼ਟਰੀ ਗੀਤ ਦਾ ਮਜ਼ਾਕ ਉਡਾਉਣ ਦੇ ਦੋਸ਼ ‘ਚ ਐੱਫ.ਆਈ.ਆਰ. ਦਰਜ ਕਰਵਾਈ।

ਬੈਰਕਪੁਰ ਕਮਿਸ਼ਨਰੇਟ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਲੜਕੀਆਂ ਦੇ ਬਿਆਨ ਦਰਜ ਕਰ ਲਏ ਹਨ। ਇਸ ਤੋਂ ਇਲਾਵਾ ਅਧਿਕਾਰੀ ਨੇ ਕਿਹਾ ਕਿ ਜਾਂਚ ਏਜੰਸੀ ਡੇਟਾ ਦੀ ਮੰਗ ਕਰਨ ਲਈ ਫੇਸਬੁੱਕ ਦੇ ਸੰਪਰਕ ਵਿੱਚ ਹੈ। ਪੁਲਿਸ ਸੂਤਰਾਂ ਮੁਤਾਬਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚ ਜਾਣ ਤੋਂ ਬਾਅਦ ਲੜਕੀਆਂ ਨੇ ਫੇਸਬੁੱਕ ਤੋਂ ਵੀਡੀਓ ਡਿਲੀਟ ਕਰ ਦਿੱਤੀ। ਇਸ ਤੋਂ ਇਲਾਵਾ ਜਾਣਕਾਰੀ ਅਨੁਸਾਰ ਦੋਵੇਂ ਲੜਕੀਆਂ ਨਾਬਾਲਗ ਹਨ।

Show More

Related Articles

Leave a Reply

Your email address will not be published. Required fields are marked *

Close