Canada

ਕੌਮਾਂਤਰੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਆ ਰਹੀਆਂ ਔਕੜਾਂ ਦੇ ਬਾਵਜੂਦ ਭਾਰਤ ਸਣੇ ਵੱਖ-ਵੱਖ ਮੁਲਕਾਂ ਦੇ ਕੌਮਾਂਤਰੀ ਵਿਦਿਆਰਥੀਆਂ ਲਈ ਕੈਨੇਡਾ ਪਹਿਲੀ ਪਸੰਦ ਬਣਿਆ ਹੋਇਆ ਹੈ। ਇੱਕ ਕੌਮਾਂਤਰੀ ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ’ਚ ਵਿਅਕਤੀਗਤ ਕਲਾਸਾਂ ਦੀ ਸੰਭਾਵਨਾ, ਵੈਕਸੀਨੇਸ਼ਨ ਅਤੇ ਕੁਆਰੰਟੀਨ ਦੀਆਂ ਸਪੱਸ਼ਟ ਨੀਤੀਆਂ ਕਾਰਨ ਕੌਮਾਂਤਰੀ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਨੂੰ ਤਰਜੀਹ ਦੇ ਰਹੇ ਹਨ।
ਯੂਕੇ ਦੀ ਏਜੰਸੀ ਆਈਡੀਪੀ ਕਨੈਕਟ ਵੱਲੋਂ ਕੀਤੇ ਗਏ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਸਰਹੱਦਾਂ ਬੰਦ ਹੋਣ ਤੇ ਯਾਤਰਾ ਬੰਦਿਸ਼ਾਂ ਕਾਰਨ ਕੌਮਾਂਤਰੀ ਵਿਦਿਆਰਥੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸ ਦੇ ਬਾਵਜੂਦ ਕੈਨੇਡਾ ਆ ਕੇ ਇੱਥੇ ਪੜ੍ਹਾਈ ਕਰਨ ’ਚ ਦਿਲਚਸਪੀ ਰੱਖਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ’ਚ ਹੁਣ ਮੁੜ ਵਾਧਾ ਦਰਜ ਕੀਤਾ ਗਿਆ ਹੈ।
ਆਨਲਾਈਨ ਸਰਵੇਖਣ ’ਚ ਜੁਲਾਈ ਮਹੀਨੇ ’ਚ ਲਗਭਗ 20 ਦੇਸ਼ਾਂ ਦੇ 4 ਹਜ਼ਾਰ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਬਿਨੈਕਾਰਾਂ, ਦਾਖ਼ਲੇ ਦੀ ਪੇਸ਼ਕਸ਼ ਵਾਲੇ ਵਿਦਿਆਰਥੀਆਂ ਤੇ ਮੌਜੂਦਾ ਵਿਦਿਆਰਥੀਆਂ ਦੇ ਰਵੱਈਏ ਅਤੇ ਇਰਾਦਿਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੇ ਪੜ੍ਹਾਈ ਲਈ ਆਸਟਰੇਲੀਆ, ਨਿਊਜ਼ੀਲੈਂਡ, ਯੂਕੇ (ਯੂਨਾਈਟਡ ਕਿੰਗਡਮ) ਅਤੇ ਅਮਰੀਕਾ ਜਾਣ ਦੀ ਵੀ ਇੱਛਾ ਜਤਾਈ, ਪਰ ਜ਼ਿਆਦਾਤਰ ਵਿਦਿਆਰਥੀਆਂ ਨੇ ਕੈਨੇਡਾ ਨੂੰ ਤਰਜੀਹ ਦਿੱਤੀ।

Show More

Related Articles

Leave a Reply

Your email address will not be published. Required fields are marked *

Close