Canada

ਕੋਵਿਡ-19 ਕਾਰਨ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਰਹੇ ਹਨ ਅਲਬਰਟਾ ਵਾਸੀ : ਸਰਵੇ

 

ਕੈਲਗਰੀ, (ਦੇਸ ਪੰਜਾਬ ਟਾਇਮਜ਼): ਅਲਬਰਟਾ ਵਾਸੀਆਂ ਦਾ ਇੱਕ ਆਨਲਾਈਨ ਸਰਵੇ ਕੀਤਾ ਗਿਆ ਜਿਸ ‘ਚ ਇਸ ਗੱਲ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ ਕਿ ਕੋਵਿਡ-19 ਮਹਾਂਮਾਰੀ ਕਾਰਨ ਇਥੋਂ ਦੇ ਬਹੁਤੇ ਲੋਕ ਮਾਨਸਿਕ ਸਿਹਤ, ਤਣਾਅ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਅਲਬਰਟਾ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਪ੍ਰਫੈਸਰ ਨੇ ਵਿਨਸੈਂਟ ਅਗੀਆਪੋਂਗ ਨੇ ਕਿਹਾ ਕਿ ”ਇਹ ਬਹੁਤ ਚਿੰਤਾਜਨਕ ਗੱਲ ਹੈ, ਸਾਨੂੰ ਉਮੀਦ ਨਹੀਂ ਸੀ ਕਿ ਇਸ ਸਰਵੇ ਦੇ ਨਤੀਜੇ ਐਨੇ ਭਿਆਨਕ ਹੋਣਗੇ।” ਪ੍ਰੋਫੈਸਰ ਅਗਿਆਪੋਂਗ ਨੇ ਕਿਹਾ ਕਿ ਮਾਰਚ ਦੇ ਅਖੀਰ ‘ਚ ਇਹ ਸਰਵੇ ਸ਼ੁਰੂ ਕੀਤਾ ਸੀ ਇਸ ‘ਚ ਅਸੀਂ ਲਗਭਗ 33,000 ਐਲਬਰਟਾ ਵਾਸੀਆਂ ਨਾਲ ਸੰਪਰਕ ਕੀਤਾ ਜੋ ਟੈਕਟਸ4ਹੋਪ ਨਾਲ ਜੁੜੇ ਹੋਏ ਹਨ। ਇਹ ਇੱਕ ਸਰਕਾਰੀ ਪਹਿਲ ਸੀ ਜਿਸ ਨਾਲ ਅਲਬਰਟਾ ਵਾਸੀਆਂ ਨੂੰ ਮੈਸਜ਼ ਭੇਜ ਕੇ ਰੋਜ਼ਾਨਾ ਮਨਾਸਿਕ ਸਿਹਤ, ਤਣਾਅ ਅਤੇ ਡਿਪਰੈਸ਼ਨ ਬਾਰੇ ਪੁਛਿਆ ਗਿਆ। ਤਕਰੀਬਨ 6000 ਲੋਕਾਂ ਨੇ ਜਵਾਬ ਦਿੱਤਾ। ਇਸ ਸਰਵੇਖਣ ਲਈ ਅਲਬਰਟਾ ਦੀ ਚੈਰੀਟੇਬਲ ਹੈਲਥ ਫਾਊਂਡੇਸ਼ਨ ਵਲੋਂ ਫੰਡ ਦਿੱਤੇ ਗਏ ਸਨ, ਸਰਵੇਖਣ ਦੇ ਨਤੀਜਿਆਂ ਅਨੁਸਾਰ 60 ਫੀਸਦੀ ਲੋਕਾਂ ਨੇ ਜਵਾਬ ਦਿੱਤਾ ਕਿ ਉਹ ਕੋਵਿਡ-19 ਤੋਂ ਬਾਅਦ ਗੰਦਗੀ, ਕੀਟਾਣੂਆਂ ਤੋਂ ਪ੍ਰੇਸ਼ਾਨ ਹੋ ਗਏ ਹਨ ਅਤੇ 54 ਫੀਸਦੀ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਨੇ ਆਪਣੇ ਹੱਥ ਪਹਿਲਾਂ ਨਾਲੋਂ ਜ਼ਿਆਦਾ ਅਤੇ ਵਿਸ਼ੇਸ਼ ਢੰਗ ਨਾਲ ਧੋਣੇ ਸ਼ੁਰੂ ਕਰ ਦਿੱਤੇ ਹਨ। ਤਕਰੀਬਨ 50 ਫੀਸਦੀ ਲੋਕ ਬੇਚੈਨੀ ਮਹਿਸੂਸ ਕਰ ਰਹੇ ਹਨ ਅਤੇ 40 ਫੀਸਦੀ ਤੋਂ ਵੱਧ ਨੂੰ ਡਿਪਰੈਸ਼ਨ ‘ਚ ਜਾਣ ਦੀ ਡਾਕਟਰੀ ਤੌਰ ਤੇ ਮਦਦ ਲੈਣੀ ਪੈ ਰਹੀ ਹੈ। ਪ੍ਰੋ. ਅਗਿਆਪੋਂਗ ਨੇ ਕਿਹਾ ਕਿ ਮਹਾਂਮਾਰੀ ਕਾਰਨ ਜਦੋਂ ਲੋਕ ਆਪਣੀਆਂ ਨੌਕਰੀਆਂ ਗੁਆ ਰਹੇ ਅਤੇ ਸਮਾਨ ਨੂੰ ਆਪਣੇ ਆਲੇ ਦੁਆਲੇ ਨੂੰ ਬੰਦ ਵੇਖ ਰਹੇ ਇਸ ਦਾ ਅਸਰ ਹੀ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਵਿਗਾੜ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close