Canada

ਪ੍ਰਧਾਨ ਮੰਤਰੀ ਟਰੂਡੋ ਵੱਲੋਂ ਮਿਸੀਸਾਗਾ ’ਚ ਨਵੇਂ ਵੈਕਸੀਨ ਪਲਾਂਟ ਲਈ 200 ਮਿਲੀਅਨ ਡਾਲਰ ਦਾ ਐਲਾਨ

ਓਟਾਵਾ (ਦੇਸ ਪੰਜਾਬ ਟਾਈਮਜ਼)- ਸੰਘੀ ਸਰਕਾਰ ਵੱਲੋਂ ਮਿਸੀਸਾਗਾ, ਓਟਨਸ ਪਲਾਂਟ ਦੇ ਇਕ ਵੱਡੇ ਵਿਸਤਾਰ ਦੇ ਲਈ ਇਕ ਮੈਡੀਕਲ ਕੰਪਨੀ ਨੂੰ ਕਰੋਨਾ ਦਵਾਈ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਸਰਕਾਰ ਵੱਲੋਂ ਕੰਪਨੀ ਨੂੰ 200 ਮਿਲੀਅਨ ਡਾਲਰ ਦੇਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।
ਸੰਘੀ ਸਰਕਾਰ ਦੇ ਸਟ੍ਰੈਟਜਿਕ ਇਨੋਵੇਸ਼ਨ ਫੰਡ ਵਿਚੋਂ 199.16 ਮਿਲੀਅਨ ਡਾਲਰ ਪਿਛਲੇ ਸਾਲ ਬਣੀ ਰੇਜੀਲੀਏੇਂਸ ਬਾਇਓਟੈਕਨੋਲਾਜੀਜ ਕੰਪਨੀ ਨੂੰ ਦਿੱਤੇ ਜਾਣਗੇ। ਇਸ ਕੰਪਨੀ ਨੂੰ ਮਿਸੀਸਾਗਾ ਸੁਵਿਧਾ ਦੀ ਇਕ ਹੋਰ ਫਰਮ ਕੋਲੋਂ ਖਰੀਦਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕੰਪਨੀ ਇਕ ਸਾਲ ਵਿਚ 112 ਬਿਲੀਅਨ ਤੋਂ 640 ਮਿਲੀਅਨ ਖੁਰਾਕਾਂ ਨੂੰ ਬਣਾਏਗੀ
ਰੇਜੀਲੀਏਂਸ ਇਕ ਕਾਂਟਰੈਕਟ ਨਿਰਮਾਤਾ ਕੰਪਨੀ ਹੈ ਜੋ ਹੋਰਨਾਂ ਕੰਪਨੀਆਂ ਦੇ ਲਈ ਦਵਾਈਆਂ ਬਣਾਉਂਦੀ ਹੈ ਅਤੇ ਇਹ ਕੰਪਨੀ ਕਈ ਤਰ੍ਹਾਂ ਦੇ ਟੀਕਿਆਂ ਅਤੇ ਦਵਾਈਆ ਉਤਪਾਦਨ ਦੇ ਸਮਰੱਥ ਹੈ। ਇਸ ਪ੍ਰੋਜੈਕਟ ਦੇ ਨਾਲ 500 ਸਥਾਈ ਨੌਕਰੀਆਂ ਪੈਦਾ ਕਰਨ ਵਿਚ ਵੀ ਮਦਦ ਮਿਲੇਗੀ।

Show More

Related Articles

Leave a Reply

Your email address will not be published. Required fields are marked *

Close