National

ਕਰਨਾਟਕ ਵਿਚ 58 ਵਿਦਿਆਰਥਣਾਂ ਕਾਲਜ ਵਿੱਚੋਂ ਸਸਪੈਂਡ

ਬੰਗਲੌਰ- ਕਰਨਾਟਕ ਰਾਜ ਦੇ ਕਈ ਹਿੱਸਿਆਂ ਵਿੱਚ ਵਿਦਿਆਰਥਣਾ ਹਿਜਾਬ ਪਹਿਨ ਕੇ ਜਮਾਤਾਂ ਲਾਉਣ ਲਈ ਅਜੇ ਵੀ ਬਜ਼ਿਦ ਹਨ। ਕੱਲ੍ਹ ਵੀ ਕਈ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥਣਾਂ ਹਿਜਾਬ ਪਾ ਕੇ ਪਹੁੰਚੀਆਂ ਸਨ, ਪਰ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।
ਸ਼ਿਵਮੋਗਾ ਜ਼ਿਲ੍ਹੇ ਦੇ ਸ਼ਿਰਾਲਕੋਪਾ ਵਿੱਚ 58 ਵਿਦਿਆਰਥਣਾਂ ਨੂੰ ਹਿਜਾਬ ਨਾ ਹਟਾਉਣ ਉੱਤੇਸਸਪੈਂਡ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਸ਼ੁੱਕਰਵਾਰ ਕੀਤੀ ਗਈ ਅਤੇ ਵਿਦਿਆਰਥਣਾਂ ਨੂੰ ਕਿਹਾ ਗਿਆ ਕਿ ਉਹ ਕਾਲਜ ਨਾ ਆਉਣ। ਇਹ ਵਿਦਿਆਰਥਣਾਂ ਕੱਲ੍ਹ ਕਾਲਜ ਆਈਆਂ ਤੇ ਹਿਜਾਬ ਦੇ ਪੱਖ ਵਿੱਚ ਨਾਅਰੇਬਾਜ਼ੀ ਕੀਤੀ। ਉਂਝ ਉਨ੍ਹਾਂ ਨੂੰ ਕਾਲਜ ਅੰਦਰ ਨਹੀਂ ਜਾਣ ਦਿੱਤਾ ਗਿਆ। ਦੇਵਨਗਿਰੀ ਦੇ ਹਰੀਹਰ ਵਿੱਚ ਐਸ ਜੇ ਵੀ ਪੀ ਕਾਲਜ ਵਿੱਚ ਵਿਦਿਆਰਥਣਾਂ ਹਿਜਾਬ ਪਹਿਨ ਕੇ ਆਈਆਂ, ਪਰ ਉਨ੍ਹਾਂ ਨੂੰ ਬਾਹਰੋਂ ਹੀ ਮੋੜ ਦਿੱਤਾ ਗਿਆ। ਇਨ੍ਹਾਂ ਵਿਦਿਆਰਥਣਾਂ ਨੇ ਕਿਹਾ ਕਿ ਹਿਜਾਬ ਸਿੱਖਿਆ ਵਾਂਗ ਹੀ ਜ਼ਰੂਰੀ ਹੈ ਅਤੇ ਉਹ ਆਪਣੇ ਹੱਕ ਨਹੀਂ ਛੱਡ ਸਕਦੀਆਂ। ਬੇਲਗਾਵੀ ਦੇ ਵਿਜੇ ਪੈਰਾ ਮੈਡੀਕਲ ਕਾਲਜ ਦੀਆਂ ਵਿਦਿਆਰਥਣਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਿਜਾਬ ਮੁੱਦੇ ਕਾਰਨ ਕਾਲਜ ਨੇ ਅਣਮਿੱਥੇ ਸਮੇਂ ਲਈ ਛੁੱਟੀਆਂ ਕਰ ਦਿੱਤੀਆਂ ਹਨ। ਇੱਕ ਵਿਦਿਆਰਥਣ ਨੇ ਕਿਹਾ ਕਿ ਉਹ ਹਿਜਾਬ ਤੋਂ ਬਿਨਾਂ ਕਾਲਜ ਨਹੀਂ ਜਾਣਗੀਆਂ, ਪਰ ਕਾਲਜ ਤੇ ਪ੍ਰਿੰਸੀਪਲ ਸਮਝ ਨਹੀਂ ਰਹੇ ਕਿ ਇਸ ਦਾ ਅਸਰ ਉਨ੍ਹਾਂ ਦੀ ਸਿੱਖਿਆ ਉੱਤੇ ਪੈ ਰਿਹਾ ਹੈ। ਬੇਲਾਰੀ ਦੇ ਸਰਲਾ ਦੇਵੀ ਕਾਲਜ ਵਿੱਚ ਵੀ ਵਿਦਿਆਰਥਣਾਂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਅਜਿਹੇ ਦਿ੍ਰਸ਼ ਕੋਪਾਲ ਦੇ ਗੰਗਾਵਤੀ ਸਰਕਾਰੀ ਕਾਲਜ ਵਿੱਚ ਵੀ ਨਜ਼ਰ ਆਏ। ਰਾਮਗਰ ਜ਼ਿਲ੍ਹੇ ਦੇ ਕੁਡੂਰ ਪਿੰਡ ਵਿੱਚ ਕੁਝ ਵਿਦਿਆਰਥਣਾਂ ਨੇ ਕਾਲਜ ਵਿੱਚ ਦਾਖਲ ਨਾ ਹੋਣ ਦੇਣ ਉੱਤੇ ਪ੍ਰਦਰਸ਼ਨ ਕੀਤਾ ਅਤੇ ਘਰ ਮੁੜ ਗਈਆਂ।

Show More

Related Articles

Leave a Reply

Your email address will not be published. Required fields are marked *

Close