Canada

ਖ਼ਾਲਸਾ ਸਾਜਨਾ ਦਿਹਾੜੇ ਅਤੇ ਕੈਨੇਡਾ ਦੀ ਮੋਢੀ ਗਦਰੀ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ

ਸਰੀ  (ਦੇਸ ਪੰਜਾਬ ਟਾਈਮਜ਼)-  ਕੈਨੇਡਾ ਵਿੱਚ ਸਿੱਖ ਵਿਰਾਸਤੀ ਮਹੀਨੇ ਅਤੇ ਕੈਨੇਡਾ ਦੇ ਗ਼ਦਰੀ ਯੋਧੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਸਮੇਤ ਸਮੂਹ ਸ਼ਹੀਦਾਂ ਨੂੰ ਸਮਰਪਿਤ, ਖ਼ਾਲਸਾ ਸਾਜਨਾ ਦਿਹਾੜੇ ‘ਤੇ ਮਹਾਨ ਕਵੀ ਦਰਬਾਰ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ -ਡੈਲਟਾ ਵਿਖੇ ਬੜੀ ਉਤਸ਼ਾਹ ਨਾਲ ਕਰਵਾਇਆ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਬਵੰਜਾ ਕਵੀਆਂ ਦੀ ਤਰਜ਼ ਤੇ ਪ੍ਰੇਰਨਾ ਅਨੁਸਾਰ, ਸਵੇਰੇ ਦੱਸ ਵਜੇ ਤੱਕ ਸ਼ਾਮੀ ਚਾਰ ਵਜੇ ਤੱਕ ਪੰਜਾਹ ਦੇ ਕਰੀਬ ਕਵੀਆਂ ਨਾਲ ਸ਼ਿੰਗਾਰਿਆ ਹੋਇਆ ਇਹ ਦਰਬਾਰ ਆਯੋਜਿਤ ਹੋਇਆ, ਇਸ ਵਿੱਚ ਬੱਚੇ, ਨੌਜਵਾਨ, ਬਜ਼ੁਰਗ, ਬੀਬੀਆਂ ਭਾਈ ਸ਼ਾਮਲ ਹੋਏ।
ਪ੍ਰਬੰਧਕ ਸਾਹਿਬਾਨਾਂ ਵੱਲੋਂ ਕਵੀ ਦਰਬਾਰ ਵਿਚ ਹਿੱਸਾ ਲੈਣ ਵਾਲੀਆਂ ਸਮੂਹ ਸ਼ਖ਼ਸੀਅਤਾਂ ਨੂੰ “ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਪ੍ਰੋਕਲੇਮੇਸ਼ਨ” ਭੇਟ ਕੀਤਾ ਗਿਆ। ਇਸ ਮੌਕੇ ਤੇ ਨਿਊ ਡੈਮੋਕ੍ਰੈਟਿਕ ਪਾਰਟੀ ਬੀ ਸੀ ਦੀ ਵਿਧਾਇਕਾ ਅਤੇ ਨਸਲਵਾਦ ਵਿਰੋਧੀ ਮਾਮਲਿਆਂ ਦੀ ਸੰਸਦੀ ਸਕੱਤਰ ਬੀਬੀ ਰਚਨਾ ਸਿੰਘ ਨੇ ਭਾਵਪੂਰਤ ਵਿਚਾਰ ਦਿੱਤੇ।
ਕਵੀ ਦਰਬਾਰ ਵਿੱਚ ਸ਼ਾਮਲ ਕਵੀ ਸਾਹਿਬਾਨਾਂ ਵਿਚ ਪ੍ਰੋ. ਅਮਰੀਕ ਸਿੰਘ ਫੁੱਲ, ਡਾ ਗੁਰਮਿੰਦਰ ਕੌਰ ਸਿੱਧੂ, ਅੰਮ੍ਰਿਤਾ ਕੌਰ ਸੰਧੂ ਯੂ ਕੇ, ਅੰਮ੍ਰਿਤ ਦੀਵਾਨਾ, ਸੁਖਵਿੰਦਰ ਕੌਰ ਸਿੱਧੂ, ਪ੍ਰਿਤਪਾਲ ਸਿੰਘ ਗਿੱਲ, ਹਰਚੰਦ ਸਿੰਘ ਬਾਗੜੀ, ਡਾ ਸੁਖਦੇਵ ਸਿੰਘ ਖਹਿਰਾ, ਪਲਵਿੰਦਰ ਸਿੰਘ ਰੰਧਾਵਾ, ਗਿ. ਹਰਪਾਲ ਸਿੰਘ ਲੱਖਾ, ਕੁਲਬੀਰ ਸਿੰਘ ਸਹੋਤਾ ਡਾਨਸੀਵਾਲ, ਬਿੱਕਰ ਸਿੰਘ ਖੋਸਾ, ਮਾ. ਅਮਰੀਕ ਸਿੰਘ ਲੇਹਲ, ਰਣਜੀਤ ਸਿੰਘ ਨਿੱਝਰ, ਚਰਨਜੀਤ ਸਿੰਘ ਸੁੱਜੋਂ, ਚਮਕੌਰ ਸਿੰਘ ਸੇਖੋਂ, ਨਿਰਮਲ ਸਿੰਘ ਮਾਂਗਟ, ਨਵਨੀਤ ਕੌਰ, ਹਰਚੰਦ ਸਿੰਘ ਗਿੱਲ ਅੱਚਰਵਾਲ, ਕੁਲਦੀਪ ਸਿੰਘ ਸੇਖੋਂ, ਭਾਈ ਹਰਦਿਆਲ ਸਿੰਘ ਮੋਰਾਂਵਾਲੀ, ਪ੍ਰਭਰੂਪ ਸਿੰਘ ਸਿੱਧੂ, ਵੀਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ, ਮੰਨਤ ਕੌਰ ਤੂਰ, ਮਿਲਨ ਕੌਰ, ਗੁਰਮਿਹਰ ਸਿੰਘ ਸੰਧੂ, ਬ੍ਰਹਮਚਿਤ ਕੌਰ ਸੰਧੂ, ਭਗਤ ਸਿੰਘ, ਗੁਰਨੂਰ ਸਿੰਘ, ਪਰਮਜੀਤ ਸਿੰਘ ਨਿੱਝਰ, ਦਲਜੀਤ ਸਿੰਘ, ਦਿਵਜੋਤ ਸਿੰਘ ਸੈਂਬੀ ਅਤੇ ਰਘਵੀਰ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਸ਼ਾਮਲ ਹੋਈਆਂ।
ਕਵੀ ਦਰਬਾਰ ਦਾ ਸੰਚਾਲਨ ਡਾ ਗੁਰਵਿੰਦਰ ਸਿੰਘ ਵੱਲੋਂ ਕੀਤਾ ਗਿਆ, ਜਦਕਿ ਗੁਰਦੁਆਰਾ ਸਾਹਿਬ ਦੇ ਸਕੱਤਰ ਭੁਪਿੰਦਰ ਸਿੰਘ ਹੋਠੀ ਅਤੇ ਗੁਰਮੀਤ ਸਿੰਘ ਤੂਰ ਨੇ ਪ੍ਰਬੰਧ ਵਿਚ ਵਡਮੁੱਲਾ ਸਹਿਯੋਗ ਦਿੱਤਾ। ਅਜਿਹੇ ਸ਼ਲਾਘਾਯੋਗ ਉਪਰਾਲੇ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ, ਸਮੂਹ ਕਵੀ ਸਾਹਿਬਾਨ ਵਧਾਈ ਦੇ ਪਾਤਰ ਹਨ। ਇਹ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ ਅਤੇ ਅਮਿੱਟ ਪੈੜਾਂ ਛੱਡ ਗਿਆ।
Show More

Related Articles

Leave a Reply

Your email address will not be published. Required fields are marked *

Close