Punjab

ਪਿੰਡ ਗਾਖਲ ਵਿਖੇ ਮਾਤਾ ਗੁਰਭਾਗ ਕੋਰ ਅਤੇ ਮਾਤਾ ਗੁਰਦੇਵ ਕੋਰ ਦੀ ਯਾਦ ਵਿਚ ਕਰਵਾਇਆ ਤੀਆਂ ਦਾ ਮੇਲਾ ਅਮਿੱਟ ਯਾਦਾਂ ਛੱਡ ਗਿਆ

ਜਲੰਧਰ /ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਪਿੰਡ ਗਾਖਲ ਵਿਖੇਗਾਖਲ ਗਰੁੱਪ ਦੇਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇਇਕਬਾਲ ਸਿੰਘ ਗਾਖਲ ਵਲੋਂ ਦਾਦੀ ਮਾਤਾ ਗੁਰਭਾਗ ਕੋਰ ਅਤੇਮਾਤਾ ਗੁਰਦੇਵ ਕੋਰ ਜੀ ਦੀ ਯਾਦ ਵਿਚ ਕਰਵਾਇਆ ਪਹਿਲਾ ਤੀਆਂ ਦਾ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦਿਆ ਗਾਖਲ ਬ੍ਰਦਰਜ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇਇਕਬਾਲ ਸਿੰਘ ਗਾਖਲ ਨੇਦਸਿਆ ਉਕਤ ਮੇਲਾ ਨਿਰਮਲ ਸਿੰਘ ਗਾਖਲ, ਨੱਥਾ ਗਾਖਲ ਅਤੇ ਜਸ਼ਵੀਰ ਸ਼ੀਰਾ ਗਾਖਲ ਦੀ ਦੇਖ ਰੇਖ ਵਿਚ ਕਰਵਾਇਆ ਗਿਆ, ਜਿਸ ਵਿਚ ਖਾਸ ਕਰਕੇਲੜਕੀਆਂ ਅਤੇਅੋਰਤਾਂ ਲਈ ਜਿੱਥੇਬਿਲਕੁਲ ਝੂਲਿਆਂ ਦਾ ਪ੍ਰਬੰਧ ਕੀਤਾ ਉਥੇਦੂਰ ਦਰਾਡ ਤੋਂ ਆਉਣ ਵਾਲੀਆਂ ਧੀਆਂ ਨੂੰ ਆਉਣ ਜਾਣ ਦਾ ਕਿਰਾਇਆ ਵੀ ਦਿਤਾ ਗਿਆ, ਸਾਮਿਲ ਹੋਣ ਵਾਲੀਆਂ ਲੜਕੀਆਂ ਨੂੰ ਫੁਲਕਾਰੀ ਦੇਕੇਸਨਮਾਨਿਤ ਕੀਤਾ ਗਿਆ ।ਉਨਾਂ ਨੇਦਸਿਆ ਤੀਆਂ ਦਾ ਮੇਲਾ ਹਰ ਸਾਲ ਸਾਉਣ ਦੇਮਹੀਨੇਕਰਵਾਇਆ ਜਾਵੇਗਾ ।
ਇਸ ਮੌਕੇਈਵਨਿੰਗ ਸਕੂਲ ਵਰਿਆਣਾ ਦੀਆਂ ਕਰੀਬ 100 ਲੜਕੀਆਂ ਪੰਜਾਬੀ ਪਹਿਰਾਵੇਵਿਚ ਸਾਮਿਲ ਹੋਇਆ ਜਿਨਾਂ ਨੇਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ।
ਇਸ ਮੌਕੇਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਵਿਧਾਇਕ ਸੂਸ਼ੀਲ ਰਿੰਕੂ ਵੀ ਵਿਸ਼ੇਸ ਤੋਰ ਤੇਹਾਜਰ ਹੋਏਜਿਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਨੂੰ ਵੀ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇਲੜਕੀਆਂ ਅਤੇਅੋਰਤਾਂ ਦੇਆਕਰਸ਼ਕ ਮੁਕਾਬਲੇ ਕਰਵਾਏਗਏਜਿਸ ਦੋਰਾਨ ਜੇਤੂਆਂ ਨੂੰ ਫੁਲਕਾਰੀ ਅਤੇਨਕਦ ਇਨਾਮ ਦਿਤਾ ਗਿਆ।ਇਸ ਮੋਕੇਅਤੁੱਟ ਲੰਗਰ ਅਤੇਠੰਢੇਮਿੱਠੇਪਾਣੀ ਦੀ ਛਬੀਲ ਤੋਂ ਇਲਾਵਾ ਗੋਲ ਗੱਪੇ, ਚਾਟ ਆਦਿ ਦੇਸਟਾਲ ਵੀ ਲਗਾਏਗਏ।
ਇਸ ਮੋਕੇਨਿਰਮਲ ਸਿੰਘ ਗਾਖਲ, ਨੱਥਾ ਗਾਖਲ ਅਤੇਜਸ਼ਵੀਰ ਸ਼ੀਰਾ ਨੇਸਮਾਰੋਹ ਵਿਚ ਸਾਮਿਲ ਅੋਰਤਾਂ ਅਤੇਧੀਆਂ ਦੇਆਉਣ ਤੇਧੰਨਵਾਦ ਕਰਦਿਆਂ ਕਿਹਾ ਗਾਖਲ ਬ੍ਰਦਰਜ ਵਲੋਂ ਕਰਵਾਇਆ ਗਿਆ ਸਮਾਗਮ ਸਲਾਘਾਯੋਗ ਹੈਅਤੇ ਭਵਿੰਖ ਵਿਚ ਵੀ ਉਨਾਂ ਵਲੋਂ ਇਸ ਤਰਾਂ ਦੇਸਮਾਗਮ ਕਰਵਾਏਜਾਣਗੇ।

Show More

Related Articles

Leave a Reply

Your email address will not be published. Required fields are marked *

Close