International
ਕਿੰਗ ਚਾਰਲਸ ਦੇ ਤਾਜਪੋਸ਼ੀ ਸਮਾਗਮ ’ਚ ਨਹੀਂ ਦਿਖੇਗਾ ਕੋਹਿਨੂਰ ਹੀਰਾ
ਲੰਡਨ- ਬਕਿੰਘਮ ਪੈਲੇਸ ਨੇ ਭਾਰਤ ਦੇ ਦਾਅਵੇ ਵਾਲੇ ਤੇ ਬਸਤੀਵਾਦੀ ਯੁੱਗ ਦੇ ਕੋਹਿਨੂਰ ਹੀਰੇ ਨਾਲ ਜੁੜੇ ਵਿਵਾਦ ਦੇ ਮੱਦੇਨਜ਼ਰ ਚੌਕਸੀ ਵਰਤਦਿਆਂ ਇਸ ਨੂੰ ਅਗਲੇ ਮਹੀਨੇ ਸਮਰਾਟ ਚਾਰਲਸ ਤਿੰਨ ਤੇ ਮਹਾਰਾਣੀ ਕੈਮਿਲਾ ਦੇ ਤਾਜਪੋਸ਼ੀ ਸਮਾਗਮ ਦਾ ਹਿੱਸਾ ਨਾ ਬਣਾਉਣ ਦਾ ਫੈਸਲਾ ਕੀਤਾ ਹੈ। ਬਰਤਾਨਵੀ ਰਾਜ ਪਰਿਵਾਰ ਨਾਲ ਜੁੜੇ ਮਾਮਲਿਆਂ ਦੇ ਮਾਹਿਰ ਨੇ ਇਹ ਜਾਣਕਾਰੀ ਦਿੱਤੀ ਹੈ।
‘ਦਿ ਡੇਲੀ ਟੈਲੀਗ੍ਰਾਫ’ ਅਖ਼ਬਾਰ ਦੀ ਸਹਾਇਕ ਸੰਪਾਦਕ ਕੈਮਿਲਾ ਟੋਮਿਨੀ ਨੇ ਇਸ ਖ਼ਬਰ ੲੇਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਰਵਾਇਤੀ ਤਾਜ ਵਿੱਚ ਕੋਹਿਨੂਰ ਹੀਰਾ ਜੜਿਆ ਹੋਣ ਕਰਕੇ ਇਸ ਦੀ ਵਰਤੋਂ ਨਾ ਕੀਤੇ ਜਾਣ ਦੇ ਕੈਮਿਲਾ ਦੇ ਫੈਸਲੇ ’ਤੇ ਉਨ੍ਹਾਂ ਗੌਰ ਕੀਤਾ। ਅਗਲੇ ਮਹੀਨੇ (6 ਮਈ) ਹੋਣ ਵਾਲੇ ਤਾਜਪੋਸ਼ੀ ਸਮਾਗਮ ਲਈ ਬਕਿੰਘਮ ਪੈਲੇਸ ਵੱਲੋਂ ਕੱਢੇ ਗਏ ਸ਼ਾਹੀ ਗਹਿਣਿਆਂ ਤੋਂ ਇਹ ਪੁਸ਼ਟੀ ਹੁੰਦੀ ਹੈ ਕਿ ਮਹਾਰਾਣੀ ਕੈਮਿਲਾ ਨੇ ਮਹਾਰਾਣੀ ਮੈਰੀ ਦੇ ਤਾਜ ਨੂੰ ਚੁਣਿਆ ਹੈ। ਆ ਹੈ।