International
ਰੂਸੀ ਪਲਾਂਟ ਧਮਾਕੇ ‘ਚ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ 38 ਪੁੱਜੀ
ਮੱਧ ਰੂਸ ਦੇ ਇਕ ਪਲਾਂਟ ਵਿੱਚ ਸ਼ਨਿਵਾਰ ਨੂੰ ਹੋਏ ਬੰਬ ਧਮਾਕੇ ਵਿਚ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ 38 ਤੱਕ ਪੁੱਜ ਗਈ ਹੈ। ਇਹ ਜਾਣਕਾਰੀ ਰੂਸੀ ਏਜੰਸੀ ਦੇ ਹਵਾਲੇ ਨਾਲ ਸਥਾਨਕ ਐਮਰਜੈਂਸੀ ਸੇਵਾ ਵੱਲੋਂ ਦਿੱਤੀ ਗਈ।ਇਹ ਧਮਾਕਾ ਮਾਸਕੋ ਤੋਂ ਕਰੀਬ 400 ਕਿਲੋਮੀਟਰ ਪੂਰਬ ਵਿੱਚ ਸਥਿਤ ਜਰਜਿਸਕ ਵਿੱਚ ਇਕ “ਕ੍ਰਿਸਟਲ” ਫ਼ੈਕਟਰੀ ਵਿੱਚ ਹੋਇਆ ਸੀ। ਇਸ ਤੋਂ ਪਹਿਲਾਂ ਘਟਨਾ ਵਿੱਚ 19 ਲੋਕਾਂ ਦੇ ਜ਼ਖ਼ਮੀ ਹੋਣ ਅਤੇ ਦੋ ਹੋਰਨਾਂ ਦੇ ਲਾਪਤਾ ਹੋਣ ਦੀ ਖ਼ਬਰ ਸੀ।