Punjab

ਡਿੰਪਾ ਨੇ ਵਿਦੇਸ਼ਾਂ ਚ ਵੱਸਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਨਾਲ ਸਬੰਧਿਤ ਲੋਕਾਂ ਨੂੰ ਸ ਜ਼ੀਰਾ ਨੂੰ ਜਿਤਾਉਣ ਦੀ ਕੀਤੀ ਅਪੀਲ

*ਇਸ ਪੱਤਰਕਾਰ ਨਾਲ ਟੈਲੀਫੋਨ ਰਾਹੀਂ ਗੱਲਬਾਤ ਕਰਕੇ ਸ ਡਿੰਪਾ ਅਤੇ ਸ ਜ਼ੀਰਾ ਨੇ ਇੱਕਜੁੱਟਤਾ ਦਾ ਕੀਤਾ ਪ੍ਰਗਟਾਵਾ

ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)-ਲੋਕ ਸਭਾ ਚੋਣਾਂ ਵਿੱਚ ਜਿਥੇ ਇਸ ਵੇਲੇ ਟਿਕਟ ਨਾਂ ਮਿਲਣ ਕਾਰਨ ਆਗੂਆਂ ਵੱਲੋਂ ਆਪੋਂ -ਆਪਣੀਆ ਪਾਰਟੀਆਂ ਨਾਲ ਤੋੜ ਵਿਛੋੜਾ ਕਰਕੇ ਹੋਰਨਾਂ ਸਿਆਸੀ ਪਾਰਟੀਆਂ ਦਾ ਪੱਲਾ ਫੜਿਆ ਜਾ ਰਿਹਾ ਹੈ। ਉਥੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸ ਜਸਬੀਰ ਸਿੰਘ ਡਿੰਪਾ ਵੱਲੋਂ ਕਾਂਗਰਸ ਪਾਰਟੀ ਵੱਲੋਂ ਅੱਜ ਖਡੂਰ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਸ ਕੁਲਬੀਰ ਸਿੰਘ ਜ਼ੀਰਾ ਦੇ ਹੱਕ ਚ ਆਵਾਜ਼ ਬੁਲੰਦ ਕਰਦਿਆਂ ਵਿਦੇਸ਼ਾਂ ਵਿਚ ਵੱਸਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਨਾਲ ਸਬੰਧਿਤ ਲੋਕਾਂ ਨੂੰ ਸ ਕੁਲਬੀਰ ਸਿੰਘ ਜ਼ੀਰਾ ਦੀ ਸਪੋਰਟ ਕਰਕੇ ਸ
ਜ਼ੀਰਾ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ ਹੈ। ਅੱਜ ਸਵੇਰੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਵੱਲੋਂ ਕੁਲਬੀਰ ਸਿੰਘ ਜ਼ੀਰਾ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਤੁਰੰਤ ਬਾਅਦ ਇੰਗਲੈਂਡ ਚ ਟੈਲੀਫੋਨ ਤੇ ਅਜੀਤ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ ਡਿੰਪਾ ਨੇ ਕਿਹਾ ਕਿ ਸ ਜ਼ੀਰਾ ਬਹੁਤ ਹੀ ਸੂਝਵਾਨ ਅਤੇ ਮਿਹਨਤੀ ਆਗੂ ਹਨ, ਇਸ ਲਈ ਮੇਰੀ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਅਪੀਲ ਹੈ ਕਿ ਜਿਸ ਤਰ੍ਹਾਂ ਤੁਸੀਂ ਮੇਰਾ ਸਾਥ ਦੇ ਕੇ ਮੈਨੂੰ ਵੱਡੇ ਫਰਕ ਨਾਲ ਜਿਤਾਇਆ ਸੀ, ਇਸੇ ਤਰ੍ਹਾਂ ਇਸ ਵਾਰ ਕੁਲਬੀਰ ਸਿੰਘ ਜ਼ੀਰਾ ਨੂੰ ਵੀ ਵੱਡੇ ਫਰਕ ਨਾਲ ਜਿਤਾ ਕੇ ਲੋਕ ਸਭਾ ਚ ਭੇਜੋ। ਜ਼ਿਕਰਯੋਗ ਹੈ ਕਿ ਸ ਜਸਬੀਰ ਸਿੰਘ ਡਿੰਪਾ ਦਾ ਲੋਕ ਸਭਾ ਹਲਕਾ ਖਡੂਰ ਸਾਹਿਬ ਨਾਲ ਸਬੰਧਿਤ ਵਿਦੇਸ਼ਾਂ ਚ ਵੱਸਦੇ ਲੋਕਾਂ ਚ ਚੰਗਾ ਅਸਰ ਰਸੂਖ ਅਤੇ
ਆਧਾਰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਸ ਜਸਬੀਰ ਸਿੰਘ ਡਿੰਪਾ ਨਾਲ਼ ਮੌਕੇ ਤੇ ਮੌਜੂਦ ਕਾਂਗਰਸ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੇ ਵੀ ਅਜੀਤ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ ਜਸਬੀਰ ਸਿੰਘ ਡਿੰਪਾ ਮੇਰੇ ਬਹੁਤ ਹੀ ਸਤਿਕਾਰਯੋਗ ਹਨ, ਅਤੇ ਮੇਰੇ ਵੱਲੋਂ ਇਹ ਚੌਣਾਂ ਸ ਜਸਬੀਰ ਸਿੰਘ ਡਿੰਪਾ ਜੀ ਦੀ ਦੇਖ -ਰੇਖ ਹੀ ਲੜੀਆਂ ਜਾਣਗੀਆਂ।

Show More

Related Articles

Leave a Reply

Your email address will not be published. Required fields are marked *

Close