International

ਫ਼ਰਜ਼ੀ ਖਾਤਿਆਂ ਨੂੰ ਬੰਦ ਕਰਨ ਲਈ ‘ਐਕਸ’ ਦਾ ਵੱਡਾ ਫ਼ੈਸਲਾ, ਹੁਣ ਮੁਫ਼ਤ ’ਚ ਨਹੀਂ ਹੋ ਸਕੇਗਾ ਲਾਈਕ ਜਾਂ ਪੋਸਟ

ਜਾਅਲੀ ਖਾਤਿਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਸੋਸ਼ਲ ਮੀਡੀਆ ਮੰਚ ‘ਐਕਸ’ (ਪਹਿਲਾਂ ਟਵਿੱਟਰ) ਹੁਣ ਨਵੇਂ ਯੂਜ਼ਰਸ ਤੋਂ ਕੁੱਝ ਵੀ ਸ਼ੇਅਰ ਕਰਨ, ਪੋਸਟ ਲਾਈਕ ਕਰਨ, ਬੁੱਕਮਾਰਕ ਕਰਨ ਅਤੇ ਪੋਸਟ ਦਾ ਜਵਾਬ ਦੇਣ ਦੇ ਬਦਲ ਦੀ ਵਰਤੋਂ ਕਰਨ ਲਈ ਮਾਮੂਲੀ ਫੀਸ ਲਵੇਗਾ। ਪ੍ਰਯੋਗਕਰਤਾ ਹੁਣ ਮੁਫਤ ’ਚ ਸਿਰਫ਼ ਮੰਚ ਦੀ ਵਰਤੋਂ ਕਰ ਸਕਣਗੇ ਜਾਂ ਇਸ ’ਤੇ ਕਿਸੇ ਹੋਰ ਖਾਤੇ ਨੂੰ ‘ਫਾਲੋ’ ਕਰ ਸਕਦੇ ਹਨ।

ਸੋਮਵਾਰ ਨੂੰ ਅਪਗ੍ਰੇਡ ਕਰਨ ਤੋਂ ਬਾਅਦ ਮੰਚ ਦੀ ਵੈੱਬਸਾਈਟ ’ਤੇ ਕਿਹਾ ਗਿਆ ਹੈ ਕਿ ਨਵੇਂ ਖਾਤਿਆਂ ਨੂੰ ਪੋਸਟ ਕਰਨ, ਲਾਈਕ ਕਰਨ, ਬੁੱਕਮਾਰਕਿੰਗ ਕਰਨ ਅਤੇ ਜਵਾਬ ਦੇਣ ਤੋਂ ਪਹਿਲਾਂ ਮਾਮੂਲੀ ਸਾਲਾਨਾ ਫੀਸ ਦੇਣੀ ਹੋਵੇਗੀ। ਕੰਪਨੀ ਨੇ ਕਿਹਾ, ‘‘ਇਸ ਦਾ ਉਦੇਸ਼ ਅਣਚਾਹੇ ਈ-ਮੇਲ (ਸਪੈਮ) ਨੂੰ ਘਟਾਉਣਾ ਅਤੇ ਹਰ ਕਿਸੇ ਨੂੰ ਬਿਹਤਰ ਅਨੁਭਵ ਦੇਣਾ ਹੈ।’’

ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਨਵੇਂ ਨਿਯਮ ਚੋਣਵੇਂ ਸਥਾਨਾਂ ’ਤੇ ਲਾਗੂ ਹੋਣਗੇ ਜਾਂ ਵਿਸ਼ਵ ਭਰ ’ਚ। ਐਕਸ ਦੇ ਮਾਲਕ ਅਤੇ ਉਦਯੋਗਪਤੀ ਐਲਨ ਮਸਕ ਨੇ ਮੰਚ ’ਤੇ ਲਿਖਿਆ, ‘‘ਬਦਕਿਸਮਤੀ ਨਾਲ, ਨਵੇਂ ਪ੍ਰਯੋਗਕਰਤਾਵਾਂ ਨੂੰ ਕੁੱਝ ਵੀ ਲਿਖਣ ਲਈ ਮਾਮੂਲੀ ਫੀਸ ਦਾ ਭੁਗਤਾਨ ਕਰਨਾ ਪਏਗਾ, ਇਹ ਜਾਅਲੀ ਖਾਤਿਆਂ ਨੂੰ ਰੋਕਣ ਦਾ ਇਕੋ ਇਕ ਤਰੀਕਾ ਹੈ।’’

Show More

Related Articles

Leave a Reply

Your email address will not be published. Required fields are marked *

Close