Sports

ਭਾਰਤ ਨੇ ਸ੍ਰੀਲੰਕਾ ਨੂੰ 78 ਦੌੜਾਂ ਨਾਲ ਹਰਾ ਕੇ 2-0 ਨਾਲ ਲੜੀ ਜਿੱਤੀ

ਭਾਰਤ ਨੇ ਸ੍ਰੀਲੰਕਾ ਨੂੰ ਤਿੰਨ ਟੀ20 ਮੈਚਾਂ ਦੀ ਲੜੀ ‘ਚ 2-0 ਨਾਲ ਹਰਾ ਦਿੱਤਾ। ਸ਼ੁੱਕਰਵਾਰ ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਮੈਦਾਨ ਵਿੱਚ ਖੇਡੇ ਗਏ ਮੁਕਾਬਲੇ ‘ਚ ਭਾਰਤ ਨੇ ਸ੍ਰੀਲੰਕਾ ਨੂੰ 78 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਉਸ ਨੇ ਸ੍ਰੀਲੰਕਾ ਟੀਮ ਨੂੰ 6ਵੀਂ ਵਾਰ ਲੜੀ ‘ਚ ਹਰਾਇਆ ਹੈ। ਦੋਹਾਂ ਟੀਮਾਂ ਵਿਚਕਾਰ ਹੁਣ ਤਕ 7 ਲੜੀਆਂ ਹੋਈਆਂ ਹਨ, ਜਿਸ ‘ਚ ਇੱਕ ਡਰਾਅ ਰਹੀ ਸੀ।ਇਸ ਮੈਚ ਵਿੱਚ ਸ਼੍ਰੀਲੰਕਾ ਟੀਮ ਦੇ ਕਪਤਾਨ ਲਸਿਥ ਮਲਿੰਗਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 6 ਵਿਕਟਾਂ ‘ਤੇ 201 ਦੌੜਾਂ ਬਣਾਈਆਂ। ਜਵਾਬ ‘ਚ ਸ੍ਰੀਲੰਕਾ ਟੀਮ 15.5 ਓਵਰਾਂ ‘ਚ 123 ਦੌੜਾਂ ਹੀ ਬਣਾ ਸਕੀ।

ਇਸ ਮੈਚ ਦੌਰਾਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਭਾਰਤ ਵੱਲੋਂ ਟੀ20 ‘ਚ ਸੱਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਦੇ 44 ਮੈਚਾਂ ‘ਚ 53 ਵਿਕਟਾਂ ਹੋ ਗਈਆਂ ਹਨ। ਉਨ੍ਹਾਂ ਨੇ ਰਵਿਚੰਦਰਨ ਅਸ਼ਵਿਨ ਅਤੇ ਯੁਜਵੇਂਦਰ ਚਹਿਲ ਨੂੰ ਪਿੱਛੇ ਛੱਡ ਦਿੱਤਾ ਹੈ।
ਅੱਜ ਦੇ ਮੈਚ ‘ਚ ਲੋਕੇਸ਼ ਰਾਹੁਲ ਨੇ 54 ਅਤੇ ਸ਼ਿਖਰ ਧਵਨ ਨੇ 52 ਦੌੜਾਂ ਬਣਾਈਆਂ। ਸ਼ਰਦੁਲ ਠਾਕੁਰ 22 ਅਤੇ ਮਨੀਸ਼ਾ ਪਾਂਡੇ ਨੇ 31 ਦੌੜਾਂ ਬਣਾ ਕੇ ਅਜੇਤੂ ਰਹੇ। ਸ੍ਰੀਲੰਕਾ ਵੱਲੋਂ ਸਪਿਨ ਗੇਂਦਬਾਜ ਸਨਦਕਨ ਨੂੰ ਤਿੰਨ ਸਫਲਤਾਵਾਂ ਮਿਲੀਆਂ।

 

ਸ੍ਰੀਲੰਕਾ ਵੱਲੋਂ ਧਨੰਜੇ ਡੀ ਸਿਲਵਾ ਨੇ 57, ਐਂਜਲੋ ਮੈਥਿਊਜ਼ ਨੇ 31 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕੋਈ ਸ੍ਰੀਲੰਕਾਈ ਬੱਲੇਬਾਜ਼ ਦਹਾਈ ਦੇ ਅੰਕੜੇ ‘ਤੇ ਨਾ ਪਹੁੰਚ ਸਕਿਆ। ਭਾਰਤ ਵੱਲੋਂ ਨਵਦੀਪ ਸੈਣੀ ਨੇ 3, ਸ਼ਰਦੁਲ ਠਾਕੁਰ ਤੇ ਵਾਸ਼ਿੰਗਟਨ ਸੁੰਦਰ ਨੇ 2-2 ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ ਸ਼ਰਦੁਲ ਠਾਕੁਰ ਨੂੰ ਮੈਨ ਆਫ ਦੀ ਮੈਚ ਅਤੇ ਨਵਦੀਪ ਸੈਣੀ ਨੂੰ ਮੈਨ ਆਫ ਦੀ ਸੀਰੀਜ਼ ਚੁਣਿਆ ਗਿਆ।

Show More

Related Articles

Leave a Reply

Your email address will not be published. Required fields are marked *

Close