International

ਇਜ਼ਰਾਇਲ ‘ਚ ਰਹਿ ਰਹੇ ਭਾਰਤੀਆਂ ਲਈ ਹੈਲਪਲਾਈਨ ਨੰਬਰ ਜਾਰੀ, ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ

ਈਰਾਨ-ਇਜ਼ਰਾਇਲ ਵਿਚ ਹੋ ਰਹੇ ਯੁੱਧ ਵਿਚ ਭਾਰਤ ਨੇ ਇਜ਼ਰਾਇਲ ਵਿਚ ਰਹਿ ਰਹੇ ਨਾਗਰਿਕਾਂ ਲਈ ਐਡਵਾਇਜਰੀ ਜਾਰੀ ਕੀਤੀ ਹੈ। ਐਡਵਾਇਜਰੀ ਵਿਚ ਭਾਰਤੀ ਨਾਗਰਿਕਾਂ ਨੂੰ ਸ਼ਾਂਤ ਰਹਿਣ ਤੇ ਸਥਾਨਕ ਅਧਿਕਾਰੀਆਂ ਵੱਲੋਂ ਜਾਰੀ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰਨ ਨੂੰ ਕਿਹਾ ਗਿਆ ਹੈ।
ਈਰਾਨੀ ਹਮਲੇ ਦੇ ਬਾਅਦ ਇਜ਼ਰਾਇਲ ਵਿਚ ਮੌਜੂਦ ਭਾਰਤੀ ਅੰਬੈਸੀ ਨੇ ਲੋਕਾਂ ਲਈ ਐਡਵਾਇਜਰੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਹੈਲਪਲਾਈਨ ਨੰਬਰ ਵੀ ਜਾਰੀ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਕਿਹਾ ਗਿਆ ਹੈ। ਦੂਤਾਵਾਸ ਨੇ ਕਿਹਾ ਕਿ ਸਾਡੇ ਅਧਿਕਾਰੀ ਈਰਾਨ ਦੀ ਅਥਾਰਟੀ ਤੇ ਭਾਰਤੀ ਭਾਈਚਾਰੇ ਦੇ ਸੰਪਰਕ ਵਿਚ ਹਨ। ਤੁਸੀਂ ਘਬਰਾਓ ਨਹੀਂ ਦੂਤਘਰ ਹਮੇਸ਼ਾ ਤੁਹਾਡੀ ਮਦਦ ਲਈ ਹੈ।ਤਹਿਰਾਨ ਵਿਚ ਭਾਰਤੀ ਦੂਤਘਰ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਕਿਸੇ ਵੀ ਸਹਾਇਤਾ ਲਈ ਕ੍ਰਿਪਾ ਕਰਕੇ ਦੂਤਘਰ ਨਾਲ ਸੰਪਰਕ ਕਰੋ। 989128109115, +989128109109, +989932179567, +989932179359, +98-21-88755103-5
ਈਰਾਨ ਦੀ ਫੌਜ ਨੇ ਇਜ਼ਰਾਇਲ ‘ਤੇ ਲਗਭਗ 100 ਤੋਂ ਜ਼ਿਆਦਾ ਡ੍ਰੋਨ ਤੇ ਮਿਜ਼ਾਈਲ ਨਾਲ ਅਟੈਕ ਕੀਤਾ ਹੈ। ਇਜ਼ਰਾਇਲੀ ਫੌਜ ਨੇ ਇਸ ਹਮਲੇ ਦੀ ਜਾਣਕਾਰੀ ਦਿੱਤੀ। ਰੂਸ-ਯੂਕਰੇਨ, ਇਜ਼ਰਾਇਲ-ਗਜ਼ਾ ਤੇ ਹੁਣ ਈਰਾਨ-ਇਜ਼ਰਾਇਲ ਵਿਚ ਸ਼ੁਰੂ ਹੋ ਗਿਆ ਹੈ। 13 ਅਪ੍ਰੈਲ ਦੀ ਦੇਰ ਰਾਤ ਈਰਾਨ ਨੇ ਇਜ਼ਰਾਇਲ ‘ਤੇ 100 ਤੋਂ ਵੱਧ ਡ੍ਰੋਨ ਤੇ ਮਿਜ਼ਾਈਲ ਦਾਗੇ ਹਨ।

Show More

Related Articles

Leave a Reply

Your email address will not be published. Required fields are marked *

Close