Punjab

ਹੰਸਰਾਜ ਹੰਸ ਫਰੀਦਕੋਟ ਦੌਰੇ ’ਤੇ ਪੁੱਜੇ

ਫਰੀਦਕੋਟ : ਲੋਕ ਸਭਾ ਚੋਣਾਂ ਲਈ ਕੁੱਝ ਪਾਰਟੀਆਂ ਨੇ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਕੁੱਝ ਕੁ ਪਾਰਟੀਆਂ ਵਲੋਂ ਹਾਲੇ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ। ਜਿਹੜੇ ਉਮੀਦਵਾਰਾਂ ਨੂੰ ਟਿਕਟਾਂ ਮਿਲ ਗਈਆਂ ਹਨ ਉਨ੍ਹਾਂ ਨੇ ਅਪਣੇ ਅਪਣੇ ਹਲਕੇ ਦੇ ਦੌਰੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਇਸੇ ਤਰ੍ਹਾਂ ਅੱਜ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਹਿਲੀ ਵਾਰ ਫ਼ਰੀਦਕੋਟ ਪੁੱਜੇ। ਫਰੀਦਕੋਟ ਪਹੁੰਚਣ ਤੇ ਉਨ੍ਹਾਂ ਨੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਦੇ ਅਸਥਾਨ ਬਾਬਾ ਫਰੀਦ ਟਿੱਲਾ ਵਿਖੇ ਮੱਥਾ ਟੇਕਿਆ। ਇੱਥੇ ਉਨ੍ਹਾਂ ਆਪਣੀ ਜਿੱਤ ਅਤੇ ਸਾਰਿਆਂ ਦੀ ਖੁਸ਼ੀ ਲਈ ਅਰਦਾਸ ਕੀਤੀ।

ਇਸ ਮੌਕੇ ਬਾਬਾ ਫ਼ਰੀਦ ਟਿੱਲਾ ਕਮੇਟੀ ਵੱਲੋਂ ਹੰਸਰਾਜ ਹੰਸ ਦਾ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ ਗਿਆ। ਇੱਥੇ ਉਨ੍ਹਾਂ ਨੇ ਬਾਬਾ ਫ਼ਰੀਦ ਦੀ ਬਾਣੀ ਵੀ ਗਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇੱਥੇ ਨਾ ਤਾਂ ਕਿਸੇ ਦਾ ਬੁਰਾ ਬੋਲਣ ਆਏ ਹਨ ਅਤੇ ਨਾ ਹੀ ਕਿਸੇ ਦਾ ਵਿਰੋਧ ਕਰਨ ਆਏ ਹਨ। ਉਹ ਇੱਥੇ ਸਾਰਿਆਂ ਨੂੰ ਪਿਆਰ ਕਰਨ ਆਏ ਹਨ।

Show More

Related Articles

Leave a Reply

Your email address will not be published. Required fields are marked *

Close