Sports

ਗੋਲਫ਼ ਦੇ ਮਸ਼ਹੂਰ ਖਿਡਾਰੀ ਡਗ ਸੈਂਡਰਸ ਨਹੀਂ ਰਹੇ

86 ਸਾਲਾਂ ਦੇ ਅਮਰੀਕਾ ਦੇ ਸਾਬਕਾ ਪੇਸ਼ੇਵਰ ਗੋਲਫਰ ਡਗ ਸੈਂਡਰਸ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਸੈਂਡਰਸ ਨੇ 1956 ਵਿਚ ਕੈਨੇਡਾ ਓਪਨ ਸਣੇ ਆਪਣੇ ਪੇਸ਼ੇਵਰ ਕਰੀਅਰ ਵਿਚ 20 ਖਿਤਾਬ ਜਿੱਤੇ। ਪੀ. ਜੀ. ਏ. ਟੂਰ ‘ਤੇ ਸਭ ਤੋਂ ਮਸ਼ਹੂਰ ਖਿਡਾਰੀਆਂ ਵਿਚੋਂ ਇਕ ਰਹੇ। ਉਹ ਗੋਲਫ ਜਗਤ ਵਿਚ ‘ਪੀਕਾਕ ਆਫ ਦਿ ਫੇਅਰਵੇਜ’ ਦੇ ਨਾਂ ਨਾਲ ਮਸ਼ਹੂਰ ਸੀ। ਸੈਂਡਰਸ ਮੇਜਰ ਚੇਂਪੀਅਨਸ਼ਿਪ ਵਿਚ 4 ਵਾਰ ਉਪ ਜੇਤੂ ਰਹੇ, ਜਿਸ ਵਿਚ 1970 ਦੀ ਬ੍ਰਿਟਿਸ਼ ਚੈਂਪੀਅਨਸ਼ਿਪ ਵੀ ਸ਼ਾਮਲ ਹੈ, ਜਿੱਥੇ ਉਹ ਕਾਫੀ ਕਰੀਬ ਤੋਂ ਖਿਤਾਬ ਤੋਂ ਖੁੰਝ ਗਏ ਸੀ। ਸੈਂਡਰਸ ਨੇ ਇਸ ਤੋਂ ਇਲਾਵਾ ਸੀਨੀਅਰ ਚੈਂਪੀਅਨਸ ਟੂਰ ‘ਤੇ ਵੀ 218 ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲਿਆ ਅਤੇ ਖੁਦ ਦੇ ਟੂਰਨਾਮੈਂਟ ‘ਡਗ ਸੈਂਡਰਸ ਸੈਲੀਬ੍ਰਿਟੀ ਕਲਾਸਿਕ’ ਦੀ ਵੀ ਮੇਜ਼ਬਾਨੀ ਕੀਤੀ।

Show More

Related Articles

Leave a Reply

Your email address will not be published. Required fields are marked *

Close